ਜਾਰਜ ਬਰਕਲੀ
From Wikipedia, the free encyclopedia
ਜਾਰਜ ਬਰਕਲੀ (/ˈbɑːrkli/;[1][2] 12 ਮਾਰਚ 1685 – 14 ਜਨਵਰੀ 1753) — ਬਿਸ਼ਪ ਬਰਕਲੀ (ਕਲੋਇਨ ਦਾ ਬਿਸ਼ਪ) ਦੇ ਨਾਂ ਨਾਲ ਜਾਣਿਆ ਜਾਂਦਾ - ਇੱਕ ਆਇਰਿਸ਼ ਫ਼ਿਲਾਸਫ਼ਰ ਸੀ ਜਿਸਦੀ ਮੁੱਖ ਪ੍ਰਾਪਤੀ ਇੱਕ ਥਿਊਰੀ ਵਿਕਸਿਤ ਕਰਨਾ ਸੀ ਜਿਸਨੂੰ ਉਸਨੇ "ਇਮਮੈਟੀਰੀਅਲਿਜ਼ਮ" (ਬਾਅਦ ਵਿੱਚ ਇਸਨੂੰ ਦੂਸਰਿਆਂ ਨੇ "ਅੰਤਰਮੁਖੀ ਆਦਰਸ਼ਵਾਦ" ਕਿਹਾ ਹੈ) ਕਿਹਾ ਸੀ। ਇਹ ਸਿਧਾਂਤ ਭੌਤਿਕ ਪਦਾਰਥਾਂ ਦੀ ਹੋਂਦ ਤੋਂ ਇਨਕਾਰ ਕਰਦਾ ਹੈ ਅਤੇ ਇਸ ਦੀ ਬਜਾਏ ਦਲੀਲ ਦਿੰਦਾ ਹੈ ਕਿ ਮੇਜ਼ ਅਤੇ ਕੁਰਸੀਆਂ ਵਰਗੀਆਂ ਜਾਣੀਆਂ ਪਛਾਣੀਆਂ ਵਸਤਾਂ ਵੀ ਦਰਸ਼ਕਾਂ ਦੇ ਮਨ ਵਿੱਚ ਕੇਵਲ ਵਿਚਾਰ ਹਨ ਅਤੇ ਨਤੀਜੇ ਵਜੋਂ, ਇਹ ਅਨੁਭਵ ਕੀਤੇ ਬਿਨਾਂ ਮੌਜੂਦ ਨਹੀਂ ਰਹਿ ਸਕਦੇ। ਬਰਕਲੀ ਨੂੰ ਐਬਸਟਰੈਕਸ਼ਨ ਦੀ ਉਸ ਦੀ ਆਲੋਚਨਾ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਇਮਮੈਟੀਰੀਅਲਿਜ਼ਮ ਲਈ ਉਸ ਦੀ ਦਲੀਲਬਾਜ਼ੀ ਦਾ ਇੱਕ ਜ਼ਰੂਰੀ ਅਧਾਰ ਹੈ।
ਜਾਰਜ ਬਰਕਲੀ | |
---|---|
ਜਨਮ | (1685-03-12)12 ਮਾਰਚ 1685 County Kilkenny, Ireland |
ਮੌਤ | 14 ਜਨਵਰੀ 1753(1753-01-14) (ਉਮਰ 67) Oxford, England |
ਰਾਸ਼ਟਰੀਅਤਾ | Irish |
ਅਲਮਾ ਮਾਤਰ | Trinity College, Dublin (B.A., M.A.) |
ਕਾਲ | 18ਵੀਂ ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਆਦਰ੍ਸ਼ਵਾਦ Empiricism |
ਮੁੱਖ ਰੁਚੀਆਂ | ਈਸਾਈ ਧਰਮ, ਅਧਿਆਤਮਕਤਾ, ਐਪਿਸਟੋਮੌਲੋਜੀ, ਭਾਸ਼ਾ, ਗਣਿਤ, ਬੋਧ |
ਮੁੱਖ ਵਿਚਾਰ | ਅੰਤਰਮੁਖੀ ਆਦਰਸ਼ਵਾਦ, ਮਾਸਟਰ ਆਰਗੂਮੈਂਟ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ | |
ਦਸਤਖ਼ਤ | |
1709 ਵਿਚ, ਬਰਕਲੇ ਨੇ ਆਪਣੀ ਪਹਿਲੀ ਮੁੱਖ ਰਚਨਾ, "ਐਨ ਐਸੇ ਟੂਵਾਰਡਜ ਏ ਨਿਊ ਥਿਊਰੀ ਆਫ਼ ਵਿਜ਼ਨ" ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਉਸ ਨੇ ਮਨੁੱਖੀ ਦ੍ਰਿਸ਼ਟੀ ਦੀਆਂ ਹੱਦਾਂ ਬਾਰੇ ਚਰਚਾ ਕੀਤੀ ਅਤੇ ਥਿਊਰੀ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਦ੍ਰਿਸ਼ਟੀ ਦੀਆਂ ਸਹੀ ਵਸਤਾਂ ਭੌਤਿਕ ਵਸਤਾਂ ਨਹੀਂ, ਸਗੋਂ ਰੌਸ਼ਨੀ ਅਤੇ ਰੰਗ ਹਨ।[3] ਇਸ ਨੇ 1710 ਵਿਚ ਉਸਦੇ ਮੁੱਖ ਦਾਰਸ਼ਨਿਕ ਕੰਮ, 'ਏ ਟ੍ਰਿਟੀਜ ਕਨਸਰਨਿੰਗ ਦ ਪ੍ਰਿੰਸਿਪਲਜ਼ ਆਫ ਹਿਊਮਨ ਨਾਲੇਜ਼ ਦੀਆਂ ਕਨਸੋਆਂ ਦਿੱਤੀਆਂ, ਪਰ ਇਸ ਕਿਤਾਬ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ, ਉਹ ਸੰਵਾਦ ਰੂਪ ਵਿੱਚ ਦੁਬਾਰਾ ਲਿਖਿਆ ਅਤੇ Three Dialogues between Hylas and Philonous 1713 ਵਿੱਚ ਪ੍ਰਕਾਸ਼ਿਤ ਕੀਤਾ।[4]
ਇਸ ਕਿਤਾਬ ਵਿੱਚ, ਬਰਕਲੀ ਦੇ ਵਿਚਾਰਾਂ ਦਾ ਪ੍ਰਤੀਨਿਧ ਫਿਲੋਨਸ (ਯੂਨਾਨੀ: "ਮਨ ਦਾ ਪ੍ਰੇਮੀ") ਸੀ, ਜਦੋਂ ਕਿ ਹੇਲਸ (ਯੂਨਾਨੀ: "ਪਦਾਰਥ") ਆਇਰਿਸ਼ ਚਿੰਤਕ ਦੇ ਵਿਰੋਧੀਆਂ, ਖਾਸ ਤੌਰ 'ਤੇ ਜੌਨ ਲੌਕ ਦੇ ਰੂਪ ਵਿੱਚ ਹੈ। ਬਰਕਲੀ ਨੇ ਆਈਜ਼ਕ ਨਿਊਟਨ ਦੀ [5] 1721 ਦੀ ਪ੍ਰਕਾਸ਼ਿਤ ਆਨ ਮੋਸ਼ਨ ਵਿੱਚ ਨਿਰਪੇਖ ਸਪੇਸ, ਸਮੇਂ ਅਤੇ ਗਤੀ ਦੇ ਸਿਧਾਂਤ ਦੇ ਖਿਲਾਫ ਦਲੀਲਾਂ ਦਿੱਤੀਆਂ। ਉਸ ਦੀਆਂ ਦਲੀਲਾਂ, ਮੈਖ ਅਤੇ ਆਈਨਸਟਾਈਨ ਦੇ ਵਿਚਾਰਾਂ ਦੀ ਪੂਰਵਜ ਸਨ। 1732 ਵਿੱਚ, ਉਸਨੇ ਅਲਿਸਿਫਰੋਨ ਨੂੰ ਪ੍ਰਕਾਸ਼ਿਤ ਕੀਤਾ, ਇਹ ਆਜ਼ਾਦ-ਚਿੰਤਕਾਂ ਦੇ ਖਿਲਾਫ ਇੱਕ ਮਸੀਹੀ ਮੁਆਫ਼ੀ ਸੀ, ਅਤੇ 1734 ਵਿੱਚ, ਉਸਨੇ ਗਣਿਤ ਦੇ ਵਿਕਾਸ ਵਿੱਚ ਪ੍ਰਭਾਵਸ਼ਾਲੀ ਕੈਲਕੂਲਸ ਦੀਆਂ ਬੁਨਿਆਦਾਂ ਦੀ ਆਲੋਚਨਾ, ਦ ਐਨਾਲਿਸਟ ਪ੍ਰਕਾਸ਼ਿਤ ਕੀਤੀ।
ਉਸਦੇ ਆਖਰੀ ਮੁੱਖ ਦਾਰਸ਼ਨਿਕ ਕੰਮ, Siris (1744), ਤਾਰ ਜਲ ਦੀ ਚਿਕਿਤਸਕ ਵਰਤੋਂ ਦੀ ਵਕਾਲਤ ਕਰਨ ਨਾਲ ਸ਼ੁਰੂ ਹੁੰਦਾ ਹੈ ਅਤੇ ਫਿਰ ਵਿਗਿਆਨ, ਦਰਸ਼ਨ ਅਤੇ ਧਰਮ ਸ਼ਾਸਤਰ ਸਮੇਤ ਵੱਖ-ਵੱਖ ਵਿਸ਼ਿਆਂ ਦੀ ਚਰਚਾ ਕਰਨਾ ਜਾਰੀ ਰੱਖਦਾ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਬਰਕਲੀ ਦੇ ਕੰਮ ਵਿੱਚ ਦਿਲਚਸਪੀ ਬਹੁਤ ਵਧ ਗਈ ਕਿਉਂਕਿ ਉਸਨੇ 20ਵੀਂ ਸਦੀ ਵਿੱਚ ਦਰਸ਼ਨ ਦੇ ਬਹੁਮੁੱਲੀ ਦਿਲਚਸਪੀ ਦੇ ਕਈ ਮੁੱਦਿਆਂ ਜਿਵੇਂ ਕਿ ਬੋਧ ਦੀ ਸਮੱਸਿਆਵਾਂ, ਪ੍ਰਾਇਮਰੀ ਅਤੇ ਸੈਕੰਡਰੀ ਗੁਣਾਂ ਵਿੱਚ ਅੰਤਰ ਅਤੇ ਭਾਸ਼ਾ ਦੀ ਮਹੱਤਤਾ ਨੂੰ ਚਰਚਾ ਦਾ ਵਿਸ਼ਾ ਬਣਾਇਆ।[6]