ਵਟਸਐਪ
From Wikipedia, the free encyclopedia
ਵਟਸਐਪ ਜਾਂ 'ਵਟਸਐਪ ਮੈਸੇਂਜਰ' ਇੱਕ ਮੁਫ਼ਤ ਡਿਜੀਟਲ ਸੁਨੇਹਾ ਸਰਵਿਸ ਹੈ। ਇਹ ਸਾਫਟਵੇਅਰ ਚਿੱਤਰ, ਦਸਤਾਵੇਜ਼, ਉਪਭੋਗਤਾ ਦੀਆਂ ਥਾਵਾਂ ਅਤੇ ਹੋਰ ਮੀਡੀਆ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਇਸ ਦੀ ਲੋਕਪ੍ਰਿਅਤਾ ਦੁਨੀਆ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁਨੇਹਾ ਸੇਵਾ ਵਿੱਚ ਹੋਣੀ ਚਾਹੀਦੀ ਹੈ। ਹਾਲ ਹੀ ਵਿੱਚ ਵਟਸਐਪ, ਫੇਸਬੁੱਕ ਨੂੰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫ਼ੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ। ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਐਪ ਨਾਲ ਜੁੜੇ ਹਨ।[6] ਜਨਵਰੀ 2018 ਵਿੱਚ, ਵਟਸਐਪ ਨੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਇੱਕ ਸਟੈਂਡਲੋਨ ਬਿਜਨਸ ਐਪ ਜਾਰੀ ਕੀਤਾ, ਜਿਸ ਨੂੰ ਵੱਟਸਐਪ ਬਿਜ਼ਨਸ ਕਿਹਾ ਜਾਂਦਾ ਹੈ, ਤਾਂ ਜੋ ਕੰਪਨੀਆਂ ਨੂੰ ਉਨ੍ਹਾਂ ਗਾਹਕਾਂ ਨਾਲ ਸੰਚਾਰ ਕਰਨ ਦੀ ਆਗਿਆ ਦਿੱਤੀ ਜਾ ਸਕੇ।
ਵਿਸ਼ੇਸ਼ ਤੱਥ ਉੱਨਤਕਾਰ, ਪਹਿਲਾ ਜਾਰੀਕਰਨ ...
ਉੱਨਤਕਾਰ | ਮੈਟਾ ਪਲੇਟਫਾਰਮ, ਵਿਲ ਕੈਥਕਾਰਟ (ਵਟਸਐਪ ਦਾ ਮੁਖੀ)[1][2] |
---|---|
ਪਹਿਲਾ ਜਾਰੀਕਰਨ | ਜਨਵਰੀ 2009; 15 ਸਾਲ ਪਹਿਲਾਂ (2009-01) |
ਸਥਿਰ ਰੀਲੀਜ਼ | 2.20.47
/ 18 ਫਰਵਰੀ 2020 |
ਪ੍ਰੋਗਰਾਮਿੰਗ ਭਾਸ਼ਾ | ਅਰਲੈਂਗ[3] |
ਆਪਰੇਟਿੰਗ ਸਿਸਟਮ | |
ਅਕਾਰ | 178 MB (ਆਈਓਐਸ)[4] 33.85 MB (ਐਂਡਰੋਇਡ)[5] |
ਉਪਲੱਬਧ ਭਾਸ਼ਾਵਾਂ | ਬਹੁ-ਭਾਸ਼ਾਈ |
ਕਿਸਮ | ਤੁਰੰਤ ਸੁਨੇਹੇ |
ਲਸੰਸ | ਮਲਕੀਅਤੀ |
ਵੈੱਬਸਾਈਟ | www.whatsapp.com |
ਬੰਦ ਕਰੋ