ਰਾਜਧਾਨੀ
ਕਿਸੇ ਦੇਸ਼ ਜਾਂ ਖੇਤਰ ਦਾ ਸਭ ਤੋਂ ਮਹੱਤਵਪੂਰਣ ਸ਼ਹਿਰ ਜਾਂ ਕਸਬਾ, ਆਮ ਤੌਰ 'ਤੇ ਉਸ ਦੀ ਸਰਕਾਰ ਅਤੇ ਪ੍ਰਸ਼ਾਸਕੀ ਕੇਂਦਰ ਦ / From Wikipedia, the free encyclopedia
ਰਾਜਧਾਨੀ ਉਹ ਨਗਰਪਾਲਿਕਾ ਹੁੰਦੀ ਹੈ, ਜਿਸ ਨੂੰ ਕਿਸੇ ਦੇਸ਼, ਮੁਲਕ, ਪ੍ਰਦੇਸ਼, ਸੂਬੇ ਜਾਂ ਹੋਰ ਪ੍ਰਸ਼ਾਸਕੀ ਖੇਤਰ ਵਿੱਚ ਸਰਕਾਰ ਦੀ ਗੱਦੀ ਦੇ ਬਤੌਰ ਮੁੱਢਲਾ ਰੁਤਬਾ ਹਾਸਲ ਹੁੰਦਾ ਹੈ। ਰਾਜਧਾਨੀ ਮਿਸਾਲੀ ਤੌਰ ਉੱਤੇ ਇੱਕ ਸ਼ਹਿਰ ਹੁੰਦਾ ਹੈ, ਜਿੱਥੇ ਸਬੰਧਤ ਸਰਕਾਰ ਦੇ ਦਫ਼ਤਰ ਅਤੇ ਸੰਮੇਲਨ-ਟਿਕਾਣੇ ਸਥਿੱਤ ਹੁੰਦੇ ਹਨ ਅਤੇ ਆਮ ਤੌਰ ਉੱਤੇ ਆਪਣੇ ਕਨੂੰਨ ਜਾਂ ਸੰਵਿਧਾਨ ਦੁਆਰਾ ਨਿਰਧਾਰਤ ਹੁੰਦੀ ਹੈ।ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਰਾਜਧਾਨੀ ਸਿਰਫ਼ ਦਫ਼ਤਰਾਂ, ਇਮਾਰਤਾਂ ਅਤੇ ਖ਼ਰੀਦੋ-ਫਰੋਖ਼ਤ ਲਈ ਖੁੱਲ੍ਹੇ ਸ਼ਾਪਿੰਗ ਮਾਲਜ਼ ਦਾ ਨਾਂ ਹੀ ਨਹੀਂ ਹੁੰਦੀ ਸਗੋਂ ਉਸ ਸੂਬੇ ਦੇ ਲੋਕਾਂ ਲਈ ਇਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ ਅਤੇ ਸੱਭਿਆਚਾਰ ਨੂੰ ਊਰਜਾਮਈ ਰੂਪ ਵਿਚ ਵੇਖਣਾ ਚਾਹੁੰਦੇ ਹਨ।[1]