ਮਹਾਂਭਾਰਤ
From Wikipedia, the free encyclopedia
ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"।[1] ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਮਹਾਂਭਾਰਤ ਦੀ ਰਚਨਾ ਦਾ ਸਿਹਰਾ ਵੇਦਵਿਆਸ ਨੂੰ ਦਿੱਤਾ ਜਾਂਦਾ ਹੈ। ਇਸ ਦੇ ਇਤਿਹਾਸਕ ਵਿਕਾਸ ਅਤੇ ਢਾਂਚਾਗਤ ਪਰਤਾਂ ਨੂੰ ਜਾਣਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਮਹਾਂਭਾਰਤ ਦਾ ਬਹੁਤਾ ਹਿੱਸਾ ਸ਼ਾਇਦ ਤੀਜੀ ਸਦੀ ਈਸਾ ਪੂਰਵ ਅਤੇ ਤੀਜੀ ਸਦੀ ਦੇ ਵਿਚਕਾਰ ਸੰਕਲਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹਿੱਸੇ 400 ਈਸਾ ਪੂਰਵ ਤੋਂ ਪੁਰਾਣੇ ਨਹੀਂ ਸਨ।[2][3] ਮਹਾਂਕਾਵਿ ਨਾਲ ਸਬੰਧਿਤ ਮੂਲ ਘਟਨਾਵਾਂ ਸ਼ਾਇਦ 9 ਵੀਂ ਅਤੇ 8 ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੀਆਂ ਹਨ।[4]