ਸ਼ਾਨ ਕੋਨਰੀ
From Wikipedia, the free encyclopedia
ਸਰ ਥਾਮਸ ਸ਼ਾਨ ਕੋਨਰੀ (ਜਨਮ 25 ਅਗਸਤ 1930 - 2020) ਇੱਕ ਸੇਵਾਮੁਕਤ ਸਕਾਟਿਸ਼ ਅਦਾਕਾਰ ਅਤੇ ਨਿਰਮਾਤਾ ਹੈ ਜਿਸ ਨੇ ਇੱਕ ਅਕਾਦਮੀ ਇਨਾਮ, ਦੋ ਬਾੱਫਟਾ ਇਨਾਮ (ਇੱਕ ਬਾੱਫਟਾ ਅਕਾਦਮੀ ਫੈਲੋਸ਼ਿਪ ਇਨਾਮ) ਅਤੇ ਤਿੰਨ ਗੋਲਡਨ ਗਲੋਬ ਇਨਾਮ ਜਿੱਤੇ ਹਨ।
ਸਰ ਸ਼ਾਨ ਕੋਨਰੀ | |
---|---|
ਜਨਮ | ਥਾਮਸ ਸ਼ਾਨ ਕੋਨਰੀ (1930-08-25) 25 ਅਗਸਤ 1930 (ਉਮਰ 93) ਐਡਿਨਬਰਗ, ਸਕਾਟਲੈਂਡ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1954–2012 |
ਜੀਵਨ ਸਾਥੀ |
|
ਬੱਚੇ | ਜੇਸਨ ਕੋਨਰੀ |
ਪਰਿਵਾਰ | ਨੀਲ ਕੋਨਰੀ (ਭਰਾ) |
ਵੈੱਬਸਾਈਟ | seanconnery |
ਦਸਤਖ਼ਤ | |
ਕੋਨਰੀ ਜੇਮਸ ਬਾਂਡ ਫ਼ਿਲਮ ਵਿੱਚ ਜੇਮਸ ਬਾਂਡ ਦਾ ਪਾਤਰ ਨਿਭਾਉਣ ਵਾਲਾ ਪਹਿਲਾ ਅਦਾਕਾਰ ਸੀ, ਜੋ 1962 ਅਤੇ 1983 ਦੇ ਦਰਮਿਆਨ ਸੱਤ ਬਾਂਡ ਫ਼ਿਲਮਾਂ ਵਿੱਚ ਸੀ।[1] 1988 ਵਿੱਚ, ਕੋਨਰੀ ਨੇ ਅਨਟੱਚਏਬਲ ਵਿੱਚ ਆਪਣੀ ਭੂਮਿਕਾ ਲਈ ਸਰਬੋਤਮ ਸਹਾਇਕ ਅਦਾਕਾਰ ਲਈ ਅਕੈਡਮੀ ਇਨਾਮ ਜਿੱਤਿਆ। ਉਨ੍ਹਾਂ ਦੇ ਫ਼ਿਲਮ ਕੈਰੀਅਰ ਵਿੱਚ ਮਾਰਨੀ, ਦਿ ਨੇਮ ਆਫ ਦ ਰੋਜ, ਲੀਗ ਆਫ ਐਕਸਟਰਾਓਰਦਨਰੀ ਜੈਂਟਲਮੈਨ, ਇੰਡੀਆਨਾ ਜੋਨਸ ਅਤੇ ਦਿ ਲਾਸਟ ਕਰੁਸੇਡ, ਦ ਹੰਟ ਫਾਰ ਰੈੱਡ ਅਕਤੂਬਰ, ਫਾਈਂਡਿੰਗ ਫਾਰੈਸਟਰ, ਹਾਈਲੈਂਡਰ, ਮਰਡਰ ਓਨ ਦਿ ਓਰੀਐਂਟ ਐਕਸਪ੍ਰੈਸ, ਡਰੈਗਨਹਰਟ, ਅਤੇ ਦ ਰਾਕ ਫ਼ਿਲਮਾਂ ਵਿੱਚ ਕੰਮ ਕੀਤਾ।
ਕੋਨਰੀ ਨੂੰ "ਮਹਾਨ ਲਿਵਿੰਗ ਸਕੌਟ"[2] ਅਤੇ "ਸਕਾਟਲੈਂਡਜ਼ ਗਰੇਟੈਸਟ ਲਿਵਿੰਗ ਕੌਮੀ ਖਜ਼ਾਨਾ" ਮੰਨਿਆ ਗਿਆ ਹੈ।[3] 1989 ਵਿੱਚ, ਉਸ ਨੂੰ ਪੀਪਲ ਮੈਗਜ਼ੀਨ ਦੁਆਰਾ "ਸੈਕਸੀਏਸਟ ਮੈਨ ਅਲਾਈਵ" ਕਿਹਾ ਗਿਆ ਸੀ ਅਤੇ 1999 ਵਿੱਚ ਉਸ ਨੂੰ "ਸੈਕਸੀਏਸਟ ਮੈਨ ਆਫ ਦਿ ਸੈਂਚੁਰੀ" ਕਿਹਾ ਗਿਆ ਸੀ। ਕੋਨਰੀ ਨੂੰ ਫ਼ਿਲਮ ਡਰਾਮਾ ਦੀਆਂ ਸੇਵਾਵਾਂ ਲਈ 2000 ਦੇ ਨਵੇਂ ਸਾਲ ਦੇ ਸਨਮਾਨਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ।[4]