ਲਾਰਡ ਬਾਇਰਨ
From Wikipedia, the free encyclopedia
ਜਾਰਜ ਗੋਰਡਨ ਬਾਇਰਨ, 6ਵਾਂ ਬੈਰਨ ਬਾਇਰਨ, ਬਾਅਦ ਵਿੱਚ ਜਾਰਜ ਗੋਰਡਨ ਨੋਇਲ, 6ਵਾਂ ਬੈਰਨ ਬਾਇਰਨ, ਐਫ ਆਰ ਐੱਸ (22 ਜਨਵਰੀ 1788 – 19 ਅਪਰੈਲ 1824), ਜਿਸ ਨੂੰ ਆਮ ਲੋਕ ਲਾਰਡ ਬਾਇਰਨ ਕਹਿੰਦੇ ਹਨ, ਇੱਕ ਐਂਗਲੋ ਸਕਾਟਿਸ਼ ਕਵੀ ਅਤੇ ਰੋਮਾਂਸਵਾਦੀ ਲਹਿਰ ਦੀ ਮੋਹਰਲੀ ਹਸਤੀ ਸੀ। ਉਸ ਦੀਆਂ ਮਸ਼ਹੂਰ ਲਿਖਤਾਂ ਵਿੱਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿੱਚ ਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ,ਅਤੇ ਛੋਟਾ ਗੀਤ "ਸ਼ੀ ਵਾਕਸ ਇਨ ਬਿਊਟੀ" ਸ਼ਾਮਲ ਹਨ। ਉਸਨੂੰ ਬ੍ਰਿਟੇਨ ਦੇ ਮਹਾਨਤਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਉਸ ਦੇ ਬਹੁਤ ਪਾਠਕ ਹਨ ਅਤੇ ਉਸ ਦਾ ਉਨ੍ਹਾਂ ਉੱਤੇ ਜਬਰਦਸਤ ਪ੍ਰਭਾਵ ਹੈ।
ਵਿਸ਼ੇਸ਼ ਤੱਥ ਦ ਰਾਈਟ ਆਨਰੇਬਲਲਾਰਡ ਬਾਇਰਨਐਫ ਆਰ ਐੱਸ, ਜਨਮ ...
ਦ ਰਾਈਟ ਆਨਰੇਬਲ ਲਾਰਡ ਬਾਇਰਨ ਐਫ ਆਰ ਐੱਸ | |
---|---|
ਜਨਮ | ਜਾਰਜ ਗੋਰਡੋਨ ਬਾਇਰਨ 22 ਜਨਵਰੀ 1788 |
ਮੌਤ | 19 ਅਪਰੈਲ 1824 (ਉਮਰ 36) ਮਿੱਸੋਲੋਨਗੀ, ਆਇਤੋਲੀਆ-ਅਕਾਰਨਾਨੀਆ, ਓਟੋਮਾਨ ਸਲਤਨਤ (ਹੁਣ ਗ੍ਰੀਸ) |
ਰਾਸ਼ਟਰੀਅਤਾ | ਬਰਤਾਨਵੀ |
ਪੇਸ਼ਾ | ਕਵੀ, ਰਾਜਨੀਤੀਵਾਨ |
ਜ਼ਿਕਰਯੋਗ ਕੰਮ | ਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ, ਬੇਪੋ, ਮਾਜ਼ੇਪਾ, ਦ ਕੋਰਸੈਰ, ਲਾਰਾ, ਅ ਟੇਲ |
ਦਫਤਰ | 6ਵਾਂ ਬਾਇਰਨ |
ਵਾਰਿਸ | ਜਾਰਜ ਬਾਇਰਨ, 7ਵਾਂ ਜਾਰਜ ਬਾਇਰਨ |
ਲਹਿਰ | ਰੋਮਾਂਸਵਾਦ |
ਜੀਵਨ ਸਾਥੀ | ਐਨੀ ਇਸਾਬੇਲਾ ਬਾਇਰਨ, ਬੈਰਨੈਸ ਬਾਇਰਨ |
ਸਾਥੀ | ਕਲੇਅਰ ਕਲੈਰਮੋਂਟ |
ਬੱਚੇ | ਐਡਾ ਲਵਲੇਸ ਅਲੈਗਰਾ ਬਾਇਰਨ |
ਦਸਤਖ਼ਤ | |
ਬੰਦ ਕਰੋ
ਉਹ ਗ੍ਰੀਕ ਆਜ਼ਾਦੀ ਸੰਗਰਾਮ ਵਿੱਚ ਓਟੋਮਾਨ ਸਲਤਨਤ ਦੇ ਖਿਲਾਫ਼ ਲੜਨ ਲਈ ਗ੍ਰੀਸ ਚਲਿਆ ਗਿਆ, ਜਿਸ ਕਰ ਕੇ ਗ੍ਰੀਕ ਲੋਕ ਉਸਨੂੰ ਆਪਣੇ ਕੌਮੀ ਨਾਇਕ ਵਜੋਂ ਪੂਜਦੇ ਹਨ।[1]