ਮੁਹੰਮਦ ਅਲੀ ਖ਼ਾਨ ਵਾਲਾ ਜਾਹ
From Wikipedia, the free encyclopedia
ਮੁਹੰਮਦ ਅਲੀ ਖ਼ਾਨ ਵਾਲਾਜਾਹ, ਜਾਂ ਮੁਹੰਮਦ ਅਲੀ ਖ਼ਾਨ ਵਾਲਾ ਜਾਹ (7 ਜੁਲਾਈ 1717 – 13 ਅਕਤੂਬਰ 1795), ਭਾਰਤ ਵਿੱਚ ਆਰਕੋਟ ਦਾ ਨਵਾਬ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਇੱਕ ਸਹਿਯੋਗੀ ਸੀ। ਮੁਹੰਮਦ ਅਲੀ ਖਾਨ ਵਾਲਾਜਾਹ ਦਾ ਜਨਮ ਅਨਵਰੁਦੀਨ ਮੁਹੰਮਦ ਖ਼ਾਨ ਦੇ ਘਰ ਉਸਦੀ ਦੂਜੀ ਪਤਨੀ, ਫਖ਼ਰ ਉਨ-ਨਿਸਾ ਬੇਗਮ ਸਾਹਿਬਾ ਦੀ ਕੁਖੋਂ 7 ਜੁਲਾਈ 1717 ਨੂੰ ਦਿੱਲੀ ਵਿਖੇ ਹੋਇਆ ਸੀ। ਅਰਕੋਟ ਦਾ ਨਵਾਬ ਮੁਹੰਮਦ ਅਲੀ ਖ਼ਾਨ ਵਾਲਾਜਾਹ ਅਕਸਰ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹ ਆਲਮ II ਨਾਲ ਆਪਣੇ ਪੱਤਰ-ਵਿਹਾਰ ਵਿੱਚ ਆਪਣੇ ਆਪ ਦਾ ਕਾਰਨਾਟਕ ਦੇ ਸੂਬੇਦਾਰ ਦੇ ਤੌਰ ਤੇ ਹਵਾਲਾ ਦਿੰਦਾ ਹੁੰਦਾ ਸੀ।