ਜਨਰਲ ਰਿਲੇਟੀਵਿਟੀ
From Wikipedia, the free encyclopedia
ਜਨਰਲ ਰਿਲੇਟੀਵਿਟੀ (ਅੰਗਰੇਜ਼ੀ: General relativity), ਜਿਸਨੂੰ ਰਿਲੇਟੀਵਿਟੀ ਦੀ ਜਨਰਲ ਥਿਊਰੀ ਵੀ ਕਿਹਾ ਜਾਂਦਾ ਹੈ, 1915 ਵਿੱਚ ਅਲਬਰਟ ਆਈਨਸਟਾਈਨ ਦੁਆਰਾ ਛਾਪੀ ਗਈ ਗਰੈਵੀਟੇਸ਼ਨ ਦੀ ਜੀਓਮੈਟ੍ਰਿਕ ਥਿਊਰੀ ਹੈ ਅਤੇ ਅਜੋਕੀ ਭੌਤਿਕ ਵਿਗਿਆਨ ਵਿੱਚ ਗਰੈਵੀਟੇਸ਼ਨ ਦਾ ਚਲੰਤ ਵਿਵਰਣ ਹੈ। ਜਨਰਲ ਰਿਲੇਟੀਵਿਟੀ ਸਪੈਸ਼ਲ ਰਿਲੇਟੀਵਿਟੀ ਅਤੇ ਬ੍ਰਹਿਮੰਡੀ ਗਰੈਵੀਟੇਸ਼ਨ ਦੇ ਨਿਊਟਨ ਦੇ ਨਿਯਮਾਂ ਦਾ ਸਰਵਸਧਾਰਨ ਰੂਪ ਬਣਾਉਂਦੀ ਹੈ, ਸਪੇਸ ਅਤੇ ਟਾਈਮ ਦੇ ਇੱਕ ਰੇਖਾਗਣਿਤਿਕ ਗੁਣ ਦੇ ਰੂਪ ਵਿੱਚ ਗਰੈਵਿਟੀ ਦਾ ਇੱਕ ਯੂਨੀਫਾਈਡ (ਇਕੱਠਾ ਮਿਲਾਇਆ ਹੋਇਆ) ਵਿਵਰਣ ਮੁੱਹਈਆ ਕਰਵਾਉਂਦੀ ਹੈ। ਖਾਸਕਰਕੇ, ਸਪੇਸ ਦਾ ਕਰਵੇਚਰ ਐਨਰਜੀ ਅਤੇ ਮੋਮੈਂਟਮ ਨਾਲ ਸਿੱਧਾ ਸਬੰਧਿਤ ਹੁੰਦਾ ਹੈ ਚਾਹੇ ਜਿਹੋ ਜਿਹਾ ਮਰਜੀ ਪਦਾਰਥ ਅਤੇ ਰੇਡੀਏਸ਼ਨ ਮੌਜੂਦ ਹੋਵੇ। ਇਸ ਸਬੰਧ ਨੂੰ ਆਈਨਸਟਾਈਨ ਦੀਆਂ ਫੀਲਡ ਇਕੁਏਸ਼ਨਾਂ ਰਾਹੀਂ ਦਰਸਾਇਆ ਗਿਆ ਹੈ, ਜੋ ਅੰਸ਼ਿਕ ਡਿਫਰੈਂਸ਼ੀਅਲ ਸਮੀਕਰਨਾਂ ਦਾ ਇੱਕ ਸਿਸਟਮ ਹੈ।
ਜਨਰਲ ਰਿਲੇਟੀਵਿਟੀ ਦੇ ਕੁੱਝ ਅਨੁਮਾਨ ਕਲਾਸੀਕਲ ਫਿਜਿਕਸ ਨਾਲੋਂ ਮਹੱਤਵਪੂਰਨ ਤਰੀਕੇ ਨਾਲ ਵੱਖਰੇ ਹਨ, ਖਾਸ ਕਰਕੇ ਵਕਤ ਦੇ ਲਾਂਘੇ ਬਾਰੇ, ਸਪੇਸ ਦੀ ਜੀਓਮੈਟਰੀ ਬਾਰੇ, ਸੁਤੰਰਤ ਗਿਰਾਵਟ (ਫਰੀ ਫਾਲ) ਵਿੱਚ ਚੀਜ਼ਾਂ ਦੀ ਗਤੀ, ਅਤੇ ਪ੍ਰਕਾਸ਼ ਦਾ ਸੰਚਾਰ। ਅਜਿਹੇ ਫਰਕਾਂ ਵਿੱਚ ਗਰੈਵੀਟੇਸ਼ਨਲ ਟਾਈਮ ਡਿੱਲੇਸ਼ਨ (ਫੈਲਾਓ), ਗਰੈਵੀਟੇਸ਼ਨਲ ਲੈਂਜ਼ਿੰਗ, ਪ੍ਰਕਾਸ਼ ਦੀ ਗਰੈਵਿਟੇਸ਼ਨਲ ਰੈੱਡ-ਸ਼ਿਫਟ, ਅਤੇ ਗਰੈਵਿਟੇਸ਼ਨਲ ਟਾਈਮ ਡਿਲੇ (ਦੇਰੀ) ਸ਼ਾਮਿਲ ਹਨ। ਜਨਰਲ ਰਿਲੇਟੀਵਿਟੀ ਦੇ ਅਨੁਮਾਨ ਸਾਰੇ ਹੁਣ ਤੱਕ ਦੇ ਨਿਰੀਖਣਾਂ ਅਤੇ ਪ੍ਰਯੋਗਾਂ ਵਿੱਚ ਸਾਬਤ ਕੀਤੇ ਜਾ ਚੁੱਕੇ ਹਨ। ਭਾਵੇਂ ਜਨਰਲ ਰਿਲੇਟੀਵਿਟੀ ਗ੍ਰੈਵਿਟੀ ਦੀ ਇਕਲੌਤੀ ਰਿਲੇਟੀਵਿਟੀ ਥਿਊਰੀ ਨਹੀਂ ਹੈ, ਇਹ ਸਰਲਤਮ ਥਿਊਰੀ ਹੈ ਜੋ ਪ੍ਰਯੋਗਿਕ ਆਂਕੜਿਆਂ ਨਾਲ ਸਥਿਰਤਾ ਵਾਲੀ ਹੈ। ਫੇਰ ਵੀ, ਅਣਸੁਣਝੇ ਸਵਾਲ ਰਹਿ ਜਾਂਦੇ ਹਨ, ਜਿਹਨਾਂ ਵਿੱਚੋਂ ਮੁੱਖ ਤੌਰ ਤੇ ਮੁਢਲਾ ਸਵਾਲ ਇਹ ਰਿਹਾ ਹੈ ਕਿ ਕਿਵੇਂ ਜਨਰਲ ਰਿਲੇਟੀਵਿਟੀ ਦਾ ਕੁਆਂਟਮ ਫਿਜਿਕਸ ਦੇ ਸਿਧਾਂਤਾਂ ਨਾਲ ਪੁਨਰਮਿਲਾਪ ਕੀਤਾ ਜਾ ਸਕੇ ਕਿ ਇੱਕ ਸੰਪੂਰਣ ਅਤੇ ਸਵੈ-ਸਿੱਧ ਥਿਊਰੀ ਔਫ ਕੁਆਂਟਮ ਗਰੈਵਿਟੀ ਰਚੀ ਜਾ ਸਕੇ।
ਆਈਨਸਟਾਈਨ ਦੀ ਥਿਊਰੀ ਦੇ ਮਹੱਤਵਪੂਰਨ ਅਸਟ੍ਰੋਫਿਜ਼ੀਕਲ (ਖਗੋਲ ਭੌਤਿਕੀ) ਪ੍ਰਭਾਵ ਹਨ। ਉਦਾਹਰਨ ਲਈ, ਇਹ ਬਲੈਕ ਹੋਲਾਂ ਦੀ ਹੋਂਦ ਦੱਸਦੀ ਹੈ।– ਜੋ ਸਪੇਸ ਦਾ ਅਜਿਹਾ ਖੇਤਰ ਹੁੰਦਾ ਹੈ ਜਿਸ ਵਿੱਚ ਸਪੇਸ ਅਤੇ ਟਾਈਮ ਇਸ ਤਰੀਕੇ ਨਾਲ ਤੋੜੇ ਮਰੋੜੇ ਜਾਂਦੇ ਹਨ ਕਿ ਕੁੱਝ ਵੀ, ਇੱਥੋਂ ਤੱਕ ਕਿ ਪ੍ਰਕਾਸ਼ ਵੀ, ਬਚ ਨਹੀਂ ਸਕਦਾ- ਜਿਵੇਂ ਕਿਸੇ ਭਾਰੀ ਤਾਰੇ ਲਈ ਅੰਤਿਮ ਅਵਸਥਾ ਹੋਵੇ। ਜਰੂਰਤ ਮੁਤਾਬਿਕ ਸਬੂਤ ਹਨ ਕਿ ਅਸਟ੍ਰੋਨੋਮੀਕਲ ਚੀਜ਼ਾਂ ਦੀਆਂ ਕੁੱਝ ਕਿਸਮਾਂ ਰਾਹੀਂ ਪ੍ਰਚੰਡ ਰੇਡੀਏਸ਼ਨ ਬਾਹਰ ਕੱਢਣ ਦਾ ਕਾਰਨ ਬਲੈਕ ਹੋਲਾਂ ਹਨ; ਉਦਾਹਰਨ ਲਈ, ਮਾਈਕ੍ਰੋਕੁਆਸਰ ਅਤੇ ਕ੍ਰਿਆਸ਼ੀਲ ਗਾਲਾਕਟਿਕ ਨਿਊਕਲੀਆਈ, ਕ੍ਰਮਵਾਰ, ਸਟੈੱਲਰ ਬਲੈਕ ਹੋਲਾਂ ਅਤੇ ਹੋਰ ਜਿਆਦਾ ਭਾਰੀ ਕਿਸਮ ਦੀਆਂ ਬਲੈਕ ਹੋਲਾਂ ਦੀ ਹੋਂਦ ਤੋਂ ਨਿਕਲਦੇ ਹਨ। ਗਰੈਵਟੀ ਕਾਰਨ ਪ੍ਰਕਾਸ਼ ਦਾ ਝੁਕਣਾ ਗਰੈਵਿਟੇਸ਼ਨਲ ਲੈਂਜ਼ਿੰਗ ਦੇ ਘਟਨਾਕ੍ਰਮ ਨੂੰ ਪੈਦਾ ਕਰਦਾ ਹੈ, ਜਿਸ ਵਿੱਚ ਇੱਕੋ ਦੂਰੀ ਤੇ ਪਈਆਂ ਅਸਟ੍ਰੋਨੋਮੀਕਲ ਵਸਤੂਆਂ ਦੀਆਂ ਮਲਟੀਪਲ ਤਸਵੀਰਾਂ ਅਕਾਸ਼ ਵਿੱਚ ਦ੍ਰਿਸ਼ਟੀ ਅਧੀਨ ਆ ਜਾਂਦੀਆਂ ਹਨ। ਜਨਰਲ ਰਿਲੇਟੀਵਿਟੀ ਗਰੈਵੀਟੇਸ਼ਨਲ ਵੇਵਜ਼ ਦੀ ਹੋਂਦ ਦਾ ਵੀ ਅਨੁਮਸਾਨ ਲਗਾਉਂਦੀ ਹੈ, ਜੋ ਉਦੋਂ ਤੋਂ ਅਸਿੱਧੇ ਰੂਪ ਵਿੱਚ ਦੇਖੀਆਂ ਗਈਆਂ ਹਨ; ਇੱਕ ਸਿੱਧਾ ਨਾਪ “LIGO” ਅਤੇ “NASA/ESA ਲੇਜ਼ਰ ਇੰਟਰਫੈਰੋਮੀਟਰ ਸਪੇਸ ਅੰਟੀਨਾ” ਅਤੇ ਬਹੁਤ ਸਾਰੇ “ਤਾਰਿਆਂ ਦੀ ਸਮਾਂ ਸਾਰਣੀ” ਵਰਗੇ ਪ੍ਰੋਜੈਕਟਾਂ ਦਾ ਉਦੇਸ਼ ਹੈ।