ਬੰਗਲੌਰ
From Wikipedia, the free encyclopedia
ਬੰਗਲੌਰ, ਜਿਸ ਨੂੰ ਬੈਂਗਲੁਰੂ ਵੀ ਕਿਹਾ ਜਾਂਦਾ ਹੈ, ਭਾਰਤ ਦੇ ਰਾਜ ਕਰਨਾਟਕਾ ਦੀ ਰਾਜਧਾਨੀ ਹੈ। ਇਹ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਦੱਖਣੀ (ਡੈਕਨ) ਪਠਾਰ ਉੱਤੇ ਸਥਿਤ ਹੈ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਪੰਜਵਾਂ ਸਭ ਤੋਂ ਵੱਡਾ ਬਹੁ-ਨਗਰੀ ਇਲਾਕਾ ਹੈ। ਇਹ ਭਾਰਤ ਦਾ ਮੰਨਿਆ-ਪ੍ਰਮੰਨਿਆ ਸੂਚਨਾ ਤਕਨਾਲੋਜੀ ਕੇਂਦਰ ਹੈ। ਇਹ ਦੁਨੀਆ ਦੇ 10 ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਵਾਲੇ ਉੱਦਮੀ ਟਿਕਾਣਿਆਂ ਵਿੱਚੋਂ ਇੱਕ ਹੈ।[5] ਇੱਕ ਵਿਕਾਸਸ਼ੀਲ ਦੇਸ਼ ਦੇ ਵਧਦੇ ਹੋਏ ਮਹਾਂਨਗਰੀ ਸ਼ਹਿਰ ਦੇ ਤੌਰ ਉੱਤੇ ਬੰਗਲੌਰ ਵਿੱਚ ਕਾਫ਼ੀ ਪ੍ਰਦੂਸ਼ਣ ਅਤੇ ਹੋਰ ਸਮਾਜਕ ਅਤੇ ਆਰਥਕ ਸਮੱਸਿਆਵਾਂ ਹਨ।[6][7]
ਵਿਸ਼ੇਸ਼ ਤੱਥ ਬੰਗਲੌਰ, ਜ਼ਿਲ੍ਹਾ ...
ਬੰਗਲੌਰ | |
---|---|
ਜ਼ਿਲ੍ਹਾ | ਬੰਗਲੌਰ ਸ਼ਹਿਰੀ |
ਸਥਾਪਤ | 1537 |
ਸਰਕਾਰ | |
• ਮੇਅਰ | ਦ. ਵੇਂਕਟੇਸ਼ ਮੂਰਤੀ |
• ਕਮਿਸ਼ਨਰ | ਹ.ਸਿਦਾਈਆ[1] |
ਖੇਤਰ | |
• City | 741.0 km2 (286.1 sq mi) |
ਉੱਚਾਈ | 920 m (3,020 ft) |
ਆਬਾਦੀ (2011)[3] | |
• ਸ਼ਹਿਰ | 84,74,970 |
• ਰੈਂਕ | 3rd |
• ਘਣਤਾ | 11,000/km2 (30,000/sq mi) |
• ਮੈਟਰੋ | 84,99,399 |
• Metro rank | 5th |
• Metropolitan | 87,28,906 (5th) |
ਵਸਨੀਕੀ ਨਾਂ | Bangalorean |
ਸਮਾਂ ਖੇਤਰ | ਯੂਟੀਸੀ+5:30 |
ਬੰਦ ਕਰੋ