ਹਾਈਨਰਿਕ ਹਿੰਮਲਰ
From Wikipedia, the free encyclopedia
ਹਾਈਨਰਿਕ ਲੂਈਪੋਲਡ ਹਿੰਮਲਰ (ਜਰਮਨ: [ˈhaɪnʁɪç ˈluˑɪtˌpɔlt ˈhɪmlɐ] ( ਸੁਣੋ); 7 ਅਕਤੂਬਰ 1900 – 23 ਮਈ 1945) ਸ਼ੂਤਜ਼ਤਾਫ਼ਿਲ ਦਾ ਮੁਖੀ ਸੀ, ਅਤੇ ਨਾਜ਼ੀ ਪਾਰਟੀ ਦਾ ਪ੍ਰਮੁੱਖ ਮੈਂਬਰ ਸੀ। ਉਸਨੂੰ ਹਿਟਲਰ ਵੱਲੋਂ ਥੋੜ੍ਹੇ ਸਮੇਂ ਲਈ ਫ਼ੌਜੀ ਕਮਾਂਡਰ, ਅਤੇ ਬਾਅਦ ਵਿੱਚ ਅੰਦਰੂਨੀ ਫ਼ੌਜ ਦਾ ਕਮਾਂਡਰ ਅਤੇ ਨਾਜ਼ੀ ਕਬਜ਼ੇ ਵਾਲੇ ਇਲਾਕੇ ਦਾ ਫ਼ੌਜੀ ਨਿਗਰਾਨ ਨਿਯੁਕਤ ਕੀਤਾ ਗਿਆ। ਉਹ ਯਹੂਦੀ ਘੱਲੂਘਾਰੇ ਲਈ ਜ਼ਿੰਮੇਵਾਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ।
ਵਿਸ਼ੇਸ਼ ਤੱਥ ਹਾਈਨਰਿਕ ਹਿੰਮਲਰ, ਰਾਈਖਸਫ਼ਿਊਰਰ ...
ਹਾਈਨਰਿਕ ਹਿੰਮਲਰ | |
---|---|
ਰਾਈਖਸਫ਼ਿਊਰਰ | |
ਲੀਡਰ | ਅਡੋਲਫ ਹਿਟਲਰ |
ਤੋਂ ਪਹਿਲਾਂ | ਅਰਹਾਰਡ ਹੀਡਨ |
ਤੋਂ ਬਾਅਦ | ਕਾਰਲ ਹਾਂਕੇ |
ਤੋਂ ਪਹਿਲਾਂ | |
ਨਿੱਜੀ ਜਾਣਕਾਰੀ | |
ਜਨਮ | ਹਾਈਨਰਿਕ ਲੂਈਪੋਲਡ ਹਿੰਮਲਰ 7 ਅਕਤੂਬਰ 1900[1] ਮਿਊਨਿਖ |
ਮੌਤ | 23 ਮਈ 1945(1945-05-23) (ਉਮਰ 44) ਲੁਈਨੇਬਰਗ਼, ਜਰਮਨੀ |
ਸਿਆਸੀ ਪਾਰਟੀ | ਨਾਜ਼ੀ ਪਾਰਟੀ |
ਜੀਵਨ ਸਾਥੀ |
ਮਾਰਗਰੈੱਟ ਬੋਡੇਨ (ਵਿ. 1928) |
ਸੰਬੰਧ | |
ਬੱਚੇ | |
ਅਲਮਾ ਮਾਤਰ | |
ਪੇਸ਼ਾ | |
ਕੈਬਨਿਟ | ਹਿਟਲਰ ਦਾ ਮੰਤਰੀ-ਮੰਡਲ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਨਾਜ਼ੀ ਜਰਮਨੀ |
ਬ੍ਰਾਂਚ/ਸੇਵਾ | ਹੀਅਰ |
ਸੇਵਾ ਦੇ ਸਾਲ | 1917–18 |
ਰੈਂਕ | ਫ਼ਾਹਨੇਨਯੰਕਰ |
ਯੂਨਿਟ | 11ਵੀਂ ਬਵੇਰੀਆਈ ਪੈਦਲ ਰੈਜੀਮੈਂਟ |
ਲੜਾਈਆਂ/ਜੰਗਾਂ | ਪਹਿਲੀ ਸੰਸਾਰ ਜੰਗ |
ਬੰਦ ਕਰੋ
ਹਿਟਲਰ ਦੇ ਹੁਕਮ ਅਨੁਸਾਰ ਉਸਨੇ ਤਸੀਹਾਗਾਹਾਂ ਅਤੇ ਕ਼ਤਲਗਾਹਾਂ ਬਣਵਾਈਆਂ। ਉਹ ਇਨ੍ਹਾਂ ਕ਼ਤਲਗਾਹਾਂ ਦਾ ਨਿਗਰਾਨ ਸੀ, ਅਤੇ ਉਸਨੇ ਸੱਠ ਲੱਖ ਯਹੂਦੀ, 200,000 ਤੋਂ 500,000 ਤੱਕ ਰੋਮਾਨੀ ਲੋਕ, ਕੁੱਲ ਮਿਲਾਕੇ ਤਕਰੀਬਨ 1.1 ਤੋਂ 1.4 ਕਰੋੜ ਸ਼ਹਿਰੀਆਂ ਨੂੰ ਮਰਵਾਇਆ। ਇਨ੍ਹਾਂ ਵਿੱਚੋਂ ਵਧੇਰੇ ਪੋਲਿਸ਼ ਅਤੇ ਸੋਵੀਅਤ ਸ਼ਹਿਰੀ ਸਨ।