ਸਿਮੋਨ ਦ ਬੋਵੁਆਰ
From Wikipedia, the free encyclopedia
ਸਿਮੋਨ ਦਾ ਬੋਵੁਆਰ (ਫ਼ਰਾਂਸੀਸੀ: [simɔn də bovwaʁ]; 9 ਜਨਵਰੀ 1908 – 14 ਅਪਰੈਲ 1986) ਇੱਕ ਫਰਾਂਸੀਸੀ ਲੇਖਕ, ਬੁੱਧੀਜੀਵੀ, ਹੋਂਦਵਾਦੀ ਦਾਰਸ਼ਨਕ, ਰਾਜਨੀਤਕ ਕਾਰਕੁਨ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸੀ। ਭਾਵੇਂ ਉਹ ਆਪਣੇ ਆਪ ਨੂੰ ਇੱਕ ਦਾਰਸ਼ਨਕ ਨਹੀਂ ਸੀ ਮੰਨਦੀ, ਉਸਦਾ ਨਾਰੀਵਾਦੀ ਹੋਂਦਵਾਦ ਅਤੇ ਨਾਰੀਵਾਦੀ ਸਿੱਧਾਂਤ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ।[2] ਉਸਦਾ ਕਹਿਣਾ ਸੀ ਦੀ ਇਸਤਰੀ ਪੈਦਾ ਨਹੀਂ ਹੁੰਦੀ, ਉਸਨੂੰ ਬਣਾਇਆ ਜਾਂਦਾ ਹੈ। ਸਿਮੋਨ ਦਾ ਮੰਨਣਾ ਸੀ ਕਿ ਔਰਤ ਵਾਲੇ ਗੁਣ ਦਰਅਸਲ ਸਮਾਜ ਅਤੇ ਪਰਵਾਰ ਦੁਆਰਾ ਕੁੜੀ ਵਿੱਚ ਭਰੇ ਜਾਂਦੇ ਹਨ, ਕਿਉਂਕਿ ਉਹ ਵੀ ਉਂਜ ਹੀ ਜਨਮ ਲੈਂਦੀ ਹੈ ਜਿਵੇਂ ਕਿ ਪੁਰਖ ਅਤੇ ਉਸ ਵਿੱਚ ਵੀ ਉਹ ਸਾਰੀਆਂ ਯੋਗਤਾਵਾਂ, ਇੱਛਾਵਾਂ ਅਤੇ ਗੁਣ ਹੁੰਦੇ ਹਨ ਜੋ ਕਿ ਕਿਸੇ ਮੁੰਡੇ ਵਿੱਚ। ਸਿਮੋਨ ਦਾ ਬਚਪਨ ਸੁਖਸਾਂਦ ਨਾਲ ਗੁਜ਼ਰਿਆ, ਲੇਕਿਨ ਬਾਅਦ ਦੇ ਸਾਲਾਂ ਵਿੱਚ ਅਭਾਵਗਰਸਤ ਜੀਵਨ ਵੀ ਉਸ ਨੇ ਜੀਵਿਆ। 15 ਸਾਲ ਦੀ ਉਮਰ ਵਿੱਚ ਸਿਮੋਨ ਨੇ ਫ਼ੈਸਲਾ ਲੈ ਲਿਆ ਸੀ ਕਿ ਉਹ ਇੱਕ ਲੇਖਿਕਾ ਬਣੇਗੀ।
ਸਿਮੋਨ ਦਾ ਬੋਵੁਆਰ | |
---|---|
ਜਨਮ | ਸਿਮੋਨ ਲੂਸੀ ਅਰਨੇਸਟਾਈਨ ਮੈਰੀ ਬਰਟਰੈਂਡ ਡੀ ਬੋਵੁਆਰ (1908-01-09)9 ਜਨਵਰੀ 1908 |
ਮੌਤ | 14 ਅਪ੍ਰੈਲ 1986(1986-04-14) (ਉਮਰ 78) ਪੈਰਿਸ, ਫਰਾਂਸ |
ਸਿੱਖਿਆ | ਪੈਰਿਸ ਯੂਨੀਵਰਸਿਟੀ (ਬੀਏ, 1928; ਐੱਮ.ਏ, 1929[1] |
ਸਾਥੀ | ਯਾਂ ਪਾਲ ਸਾਰਤਰ (1929–1980; ਸਾਰਤਰ ਦੀ ਮੌਤ ਤੱਕ) ਨੈਲਸਨ ਐਲਗਰੇਨ (1947–1964) ਕਲਾਉਡ ਲੈਨਜ਼ਮਾਨ (1952–1959) |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ |
ਮੁੱਖ ਵਿਚਾਰ | "ਅਸਪਸ਼ਟਤਾ ਦੀ ਨੈਤਿਕਤਾ" |
ਦਸਤਖ਼ਤ | |
ਸਿਮੋਨ ਨੇ ਫ਼ਲਸਫ਼ੇ, ਰਾਜਨੀਤੀ ਅਤੇ ਸਮਾਜਿਕ ਮੁੱਦਿਆਂ 'ਤੇ ਨਾਵਲ, ਲੇਖ, ਜੀਵਨੀਆਂ, ਸਵੈ-ਜੀਵਨੀਆਂ ਅਤੇ ਮੋਨੋਗ੍ਰਾਫ਼ ਲਿਖੇ। ਉਹ ਆਪਣੇ 1949 ਦੇ ਖੋਜ-ਪ੍ਰਬੰਧ ਦ ਸੈਕੰਡ ਸੈਕਸ, ਜੀ ਕਿ ਔਰਤਾਂ 'ਤੇ ਹੁੰਦੇ ਜ਼ੁਲਮਾਂ ਦਾ ਵਿਸਥਾਰਤ ਵਿਸ਼ਲੇਸ਼ਣ ਅਤੇ ਸਮਕਾਲੀ ਨਾਰੀਵਾਦ ਦਾ ਬੁਨਿਆਦੀ ਖੰਡ ਹੈ, ਲਈ ਜਾਣੀ ਜਾਂਦੀ ਸੀ। ਉਸਦੇ ਨਾਵਲਾਂ ਵਿੱਚ ਸ਼ੀ ਕੇਮ ਟੂ ਸਟੇ ਅਤੇ ਦਿ ਮੈਂਡਰਿਨਸ ਸ਼ਾਮਲ ਹਨ। ਉਹ ਫ੍ਰੈਂਚ ਦਾਰਸ਼ਨਿਕ ਯਾਂ ਪਾਲ ਸਾਰਤਰ ਨਾਲ ਆਪਣੇ ਖੁੱਲ੍ਹੇ ਪ੍ਰੇਮ ਸਬੰਧ ਲਈ ਵੀ ਜਾਣੀ ਜਾਂਦੀ ਸੀ।