ਸਾਹਿਤ ਦਾ ਨੋਬਲ ਇਨਾਮ ਜੇਤੂ
From Wikipedia, the free encyclopedia
ਸਾਹਿਤ ਦਾ ਨੋਬਲ ਇਨਾਮ (ਸਵੀਡਨੀ: Nobelpriset i litteratur) ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਲੇਖਕਾਂ ਨੂੰ ਸਵੀਡਿਸ਼ ਅਕੈਡਮੀ ਦੁਆਰਾ ਸਲਾਨਾ ਪੁਰਸਕਾਰ ਦਿੱਤਾ ਜਾਂਦਾ ਹੈ। ਇਹ ਐਲਫਰੈਡ ਨੋਬੇਲ ਦੀ 1895 ਦੀ ਵਸੀਅਤ ਨਾਲ ਸਥਾਪਿਤ ਪੰਜ ਨੋਬਲ ਪੁਰਸਕਾਰਾਂ ਵਿਚੋਂ ਇੱਕ ਹੈ, ਜੋ ਕਿ ਕੈਮਿਸਟਰੀ, ਫਿਜ਼ਿਕਸ, ਸਾਹਿਤ, ਸ਼ਾਂਤੀ, ਅਤੇ ਫਿਜ਼ੀਓਲੋਜੀ ਜਾਂ ਦਵਾਈਆਂ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤੇ ਜਾਂਦੇ ਹਨ।[1] ਨੋਬਲ ਦੀ ਵਸੀਅਤ ਦੇ ਆਦੇਸ਼ ਅਨੁਸਾਰ ਇਸ ਪੁਰਸਕਾਰ ਦਾ ਇੰਤਜ਼ਾਮ ਨੋਬਲ ਫਾਊਂਡੇਸ਼ਨ ਚਲਾਉਂਦੀ, ਹੈ ਅਤੇ ਸਵੀਡਿਸ਼ ਅਕੈਡਮੀ ਦੁਆਰਾ ਚੁਣੀ ਇੱਕ ਪੰਜ ਮੈਂਬਰੀ ਕਮੇਟੀ ਸਨਮਾਨ ਦਿੰਦੀ ਹੈ। [2] ਸਾਹਿਤ ਵਿੱਚ ਪਹਿਲਾ ਨੋਬਲ ਪੁਰਸਕਾਰ 1901 ਵਿੱਚ ਫਰਾਂਸ ਦੇ ਸੁੱਲੀ ਪਰੁਧੋਮ ਨੂੰ ਦਿੱਤਾ ਗਿਆ ਸੀ। [3] ਹਰੇਕ ਪ੍ਰਾਪਤਕਰਤਾ ਨੂੰ ਇੱਕ ਤਮਗਾ, ਇੱਕ ਡਿਪਲੋਮਾ ਅਤੇ ਇੱਕ ਮੁਦਰਾ-ਰਾਸੀ ਐਵਾਰਡ ਪੁਰਸਕਾਰ ਪ੍ਰਾਪਤ ਹੁੰਦਾ ਹੈ ਜੋ ਕਿ ਸਮੇਂ ਸਮੇਂ ਭਿੰਨ ਰਹੀ ਹੈ।[4] 1901 ਵਿੱਚ, ਪ੍ਰੌਧਮ ਨੂੰ 150,782 ਸੇਕ ਪ੍ਰਾਪਤ ਹੋਇਆ, ਜੋ ਕਿ ਜਨਵਰੀ 2018 ਵਿੱਚ 8,823,637.78 ਸੇਕ ਦੇ ਬਰਾਬਰ ਹੈ। ਇਹ ਪੁਰਸਕਾਰ 10 ਦਸੰਬਰ ਨੂੰ ਨੋਬਲ ਦੀ ਮੌਤ ਦੀ ਬਰਸੀ ਮੌਕੇ ਇੱਕ ਸਾਲਾਨਾ ਸਮਾਗਮ ਵਿੱਚ ਸਟਾਕਹੋਮ ਵਿੱਚ ਦਿੱਤਾ ਜਾਂਦਾ ਹੈ। [5]
2017 ਦੇ ਅਨੁਸਾਰ, ਸਾਹਿਤ ਵਿੱਚ ਨੋਬਲ ਪੁਰਸਕਾਰ 114 ਵਿਅਕਤੀਆਂ ਨੂੰ ਦਿੱਤਾ ਗਿਆ ਹੈ।[6] 1958 ਵਿੱਚ ਰੂਸ-ਜਨਮੇ ਬੋਰਿਸ ਪਾਸਤਰਨਾਕ ਨੂੰ ਸੋਵੀਅਤ ਯੂਨੀਅਨ ਦੀ ਸਰਕਾਰ ਦੇ ਦਬਾਅ ਹੇਠ ਅਵਾਰਡ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। 1964 ਵਿੱਚ, ਯਾਂ-ਪਾਲ ਸਾਰਤਰ ਨੇ ਕਿਹਾ ਸੀ ਕਿ ਉਹ ਨੋਬਲ ਪੁਰਸਕਾਰ ਨਹੀਂ ਲੈਣਾ ਚਾਹੁੰਦਾ,[7] ਕਿਉਂਕਿ ਉਸਨੇ ਪਿਛਲੇ ਲਗਾਤਾਰ ਸਾਰੇ ਸਰਕਾਰੀ ਸਨਮਾਨਾਂ ਨੂੰ ਰੱਦ ਕਰ ਦਿੱਤਾ ਸੀ। [8] ਹਾਲਾਂਕਿ ਨੋਬਲ ਕਮੇਟੀ ਇਨਕਾਰਾਂ ਨੂੰ ਸਵੀਕਾਰ ਨਹੀਂ ਕਰਦੀ, ਅਤੇ ਪਾਸ਼ਤਰਨਾਕ ਅਤੇ ਸਾਰਤਰ ਨੂੰ ਨੋਬਲ ਪੁਰਸਕਾਰ ਲੈਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਰੱਖਿਆ ਹੋਇਆ ਹੈ।[9]
ਚੌਦਾਂ ਔਰਤਾਂ ਨੇ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ ਹੈ, ਜੋ ਨੋਬਲ ਸ਼ਾਂਤੀ ਪੁਰਸਕਾਰ ਨੂੰ ਛੱਡ ਕੇ ਕਿਸੇ ਹੋਰ ਨੋਬਲ ਪੁਰਸਕਾਰ ਨਾਲੋਂ ਜ਼ਿਆਦਾ ਹੈ। .[10][11] ਸਾਰੇ ਸਾਲਾਂ ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਹੈ, ਸਿਰਫ਼ ਚਾਰ ਵਾਰ ਅਜਿਹੇ ਮੌਕੇ ਆਏ ਹਨ ਜਿਨ੍ਹਾਂ ਵਿੱਚ ਦੋ ਵਿਅਕਤੀਆਂ (1904, 1917, 1966, 1974) ਨੂੰ ਪੁਰਸਕਾਰ ਦਿੱਤਾ ਗਿਆ ਸੀ। ਸੱਤ ਸਾਲ ਅਜਿਹੇ ਹਨ, ਜਿਨ੍ਹਾਂ ਵਿੱਚ ਸਾਹਿਤ ਦਾ ਨੋਬਲ ਪੁਰਸਕਾਰ (1914, 1918, 1935, 1940-1943) ਨਹੀਂ ਦਿੱਤਾ ਗਿਆ ਸੀ। ਸਾਹਿਤ ਵਿੱਚ ਨੋਬਲ ਪੁਰਸਕਾਰ ਦੇ ਸਭ ਤੋਂ ਵੱਧ ਪ੍ਰਾਪਤ ਕਰਨ ਵਾਲੇ ਫਰਾਂਸ ਤੋਂ ਰਹੇ ਹਨ, ਜਿਨ੍ਹਾਂ ਦੀ, ਕੁੱਲ ਗਿਣਤੀ 16 ਹੈ, ਇਸ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਅਤੇ ਸੰਯੁਕਤ ਬਾਦਸ਼ਾਹੀ ਦੇ ਗਿਆਰਾਂ ਗਿਆਰਾਂ ਹਨ।