ਸ਼ਹਿਨਾਈ
From Wikipedia, the free encyclopedia
1947 ਦੀ ਫਿਲਮ ਲਈ, ਦੇਖੋ ਸ਼ਹਿਨਾਈ (1947 ਫਿਲਮ)। 1964 ਦੀ ਫਿਲਮ ਲਈ, ਦੇਖੋ ਸ਼ਹਿਨਾਈ (ਫਿਲਮ)।
ਸ਼ਹਿਨਾਈ ਇੱਕ ਹਵਾ ਵਾਲਾ ਸਾਜ਼ ਹੈ ਅਤੇ ਇਹ ਭਾਰਤ, ਪਾਕਿਸਤਾਨ ਅਤੇ ਇਰਾਨ ਵਿੱਚ ਮਸ਼ਹੂਰ ਹੈ। ਇਹ ਲਕੜ ਤੋਂ ਬਣਾਈ ਜਾਂਦੀ ਹੈ। ਇਸ ਦੇ ਅਖੀਰ ਤੇ, ਇੱਕ ਮੈਟਲ ਫਲੇਅਰ ਬੈੱਲ ਲੱਗੀ ਹੁੰਦੀ ਹੈ।[1][2][3] ਇਹ ਗਲੇ ਅਤੇ ਸਾਹ ਦੇ ਇਸਤੇਮਾਲ ਨਾਲ ਬਜਾਈ ਜਾਂਦੀ ਹੈ। ਇਹ ਦੁਲਹਨ ਦੇ ਅਹਿਸਾਸਾਂ ਦੀ ਤਰਜਮਾਨੀ ਕਰਨ ਵਾਲਾ ਸੰਗੀਤ ਦਾ ਇੱਕ ਅਹਿਮ ਸਾਜ਼ ਹੈ।[4] ਸ਼ਹਿਨਾਈ ਰਵਾਇਤੀ ਤੌਰ ਤੇ ਵਿਆਹ, ਜਲੂਸਾਂ ਅਤੇ ਮੰਦਰਾਂ ਵਿੱਚ ਇਬਾਦਤ ਦੇ ਵਕ਼ਤ ਵਜਾਈ ਜਾਂਦੀ ਰਹੀ ਹੈ। ਸ਼ਹਿਨਾਈ ਦੇ ਮਸ਼ਹੂਰ ਕਲਾਕਾਰ ਬਿਸਮਿਲ੍ਹਾ ਖਾਨ ਨੇ ਇਸਨੂੰ ਕਲਾਸਿਕੀ ਸੰਗੀਤ ਦੀ ਇੱਕ ਵਿਧਾ ਦੀ ਸ਼ਕਲ ਵਿੱਚ ਦੁਨੀਆ ਭਰ ਵਿੱਚ ਇੱਕ ਸ਼ਨਾਖਤ ਦਵਾਈ।[5][6]