ਵਿਸਾਰੀਓਨ ਬੇਲਿੰਸਕੀ
From Wikipedia, the free encyclopedia
ਵਿਸਾਰੀਓਨ ਗਰਿਗੋਰੀਏਵਿੱਚ ਬੇਲਿੰਸਕੀ (ਰੂਸੀ: Виссарио́н Григо́рьевич Бели́нский; IPA: [vʲɪsərʲɪˈon grʲɪˈgorʲjɪvʲɪtɕ bʲɪˈlʲinskʲɪj]; ਜੂਨ 11 [ਪੁ.ਤ. ਮਈ 30] 1811 – ਜੂਨ 7 [ਪੁ.ਤ. ਮਈ 26] 1848) ਰੂਸੀ ਸਾਹਿਤ ਆਲੋਚਕ ਸੀ। ਉਹ ਅਲੈਗਜ਼ੈਂਡਰ ਹਰਜਨ, ਮਿਖਾਇਲ ਬਾਕੂਨਿਨ (ਇੱਕ ਸਮੇਂ ਉਸਨੇ ਉਸ ਦੀ ਇੱਕ ਭੈਣ ਨਾਲ ਪ੍ਰੇਮ ਕੀਤਾ ਸੀ), ਅਤੇ ਹੋਰ ਆਲੋਚਨਾਤਮਕ ਬੁਧੀਜੀਵੀਆਂ ਦਾ ਸਹਿਕਰਮੀ ਸੀ। ਬੇਲਿੰਸਕੀ ਨੇ ਕਵੀ ਅਤੇ ਪ੍ਰਕਾਸ਼ਕ ਨਿਕੋਲਾਈ ਨੇਕਰਾਸੋਵ ਅਤੇ ਉਸ ਦੇ ਰਸਾਲੇ ਸੋਵਰੇਮੇਨਿਕ ਦੇ ਕੈਰੀਅਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।