ਲੇਡੀ ਗੌਡੀਵਾ
From Wikipedia, the free encyclopedia
ਗੌਡੀਵਾ (fl. 1040-1067) (/ɡəˈdaɪvə/; ਲਤੀਨੀ ਭਾਸ਼ਾ ਦਾ ਸ਼ਬਦ ‘ਗੌਡਗਿਫੂ’ ਯਾਨੀ ਰੱਬ ਦਾ ਦਿੱਤਾ ਅਨਮੋਲ ਤੋਹਫਾ[1]), ਮਸ਼ਹੂਰ ਲੇਡੀ ਗੌਡੀਵਾ,11ਵੀਂ ਸਦੀ ਦੀ ਐਂਗਲੋ ਸੈਕਸ਼ਨ ਕੁਲੀਨ ਔਰਤ ਸੀ। 13ਵੀਂ ਸਦੀ ਤੋਂ ਵੀ ਪੁਰਾਣੀ ਇੱਕ ਦੰਤ ਕਥਾ ਅਨੁਸਾਰ, ਡੈਨਿਸ਼ ਮਹਾਰਾਜੇ ਕੈਨਿਊਟ ਦੇ ਅੰਗਰੱਖਿਅਕਾਂ ਦੇ ਖਰਚ ਨੂੰ ਪੂਰਾ ਕਰਨ ਲਈ ਉਹਦੇ ਪਤੀ ਵਲੋਂ ਆਪਣੇ ਮੁਜਾਰਿਆਂ ਤੇ ਲਾਏ ਭਾਰੀ ਟੈਕਸ ‘ਹੈਰੇਗੇਲਡ’ ਨੂੰ ਹਟਵਾਉਣ ਲਈ ਗੌਡੀਵਾ ਨੇ ਆਪਣੇ ਚਿੱਟੇ ਘੋੜੇ ਤੇ ਨਿਰਵਸਤਰ ਸਵਾਰ ਹੋ, ਕੋਵੈਨਟਰੀ ਦੀਆਂ ਗਲ਼ੀਆਂ ਵਿੱਚ ਗਸ਼ਤ ਕੀਤੀ ਸੀ।