ਰੋਮ
ਇਟਲੀ ਦੀ ਰਾਜਧਾਨੀ / From Wikipedia, the free encyclopedia
ਰੋਮ (Italian: Roma ਉਚਾਰਨ [ˈroːma] ( ਸੁਣੋ); ਲਾਤੀਨੀ: [Rōma] Error: {{Lang}}: text has italic markup (help)) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ ("Roma Capitale")। ਇਹ ਇਟਲੀ ਅਤੇ ਲਾਜ਼ੀਓ (ਲਾਤੀਨੀ: Latium) ਇਲਾਕਾ ਦੀ ਰਾਜਧਾਨੀ ਵੀ ਹੈ। 1,285.3 ਵਰਗ ਕਿ.ਮੀ. ਦੇ ਰਕਬਾ ਵਿੱਚ 28 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ਸਭ ਤੋਂ ਵੱਧ ਸ਼ਹਿਰੀ ਹੱਦਾਂ ਅੰਦਰਲੀ ਅਬਾਦੀ ਵਾਲਾ ਸ਼ਹਿਰ ਹੈ। ਰੋਮ ਮਹਾਂਨਗਰੀ ਇਲਾਕਾ ਵਿੱਚ 32 ਤੋਂ 38 ਲੱਖ ਲੋਕ ਰਹਿੰਦੇ ਹਨ।[1][2][3][4][5][6] ਇਹ ਸ਼ਹਿਰ ਇਤਾਲਵੀ ਪਰਾਇਦੀਪ ਦੇ ਮੱਧ-ਪੱਛਮੀ ਹਿੱਸੇ ਵਿੱਚ ਲਾਜ਼ੀਓ ਇਲਾਕਾ ਵਿੱਚ ਤੀਬੇਰ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ। ਰੋਮ ਨੂੰ ਕਵੀਆਂ ਅਤੇ ਲੇਖਕਾਂ ਵੱਲੋਂ "ਸਦੀਵੀ ਸ਼ਹਿਰ" ਕਿਹਾ ਗਿਆ ਹੈ। ਰੋਮ ਨੇ ‘ਵੈਟੀਕਨ ਸ਼ਹਿਰ’ ਨੂੰ ਆਪਣੇ ਕਲਾਵੇ ਵਿੱਚ ਸਮੋਇਆ ਹੋਇਆ ਹੈ। ਰੋਮ ਨੇ ਆਪਣੇ ਗਲੋਬਲ ਸਿਟੀ ਹੋਣ ਦਾ ਮਾਣ ਲਗਾਤਾਰ ਕਾਇਮ ਰੱਖਿਆ ਹੈ। ਇੱਥੋਂ ਦੇ ਇਤਿਹਾਸਕ ਸਥਾਨਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਮਾਰਕ ਦਾ ਦਰਜਾ ਦਿੱਤਾ ਗਿਆ ਹੈ। ਸੰਸਕ੍ਰਿਤੀ, ਕਲਾ, ਫੈਸ਼ਨ ਆਦਿ ਦੇ ਆਧਾਰ ’ਤੇ ਰੋਮ ਦੀ ਤੁਲਨਾ ਸਿਰਫ਼ ਪੈਰਿਸ ਨਾਲ ਹੀ ਕੀਤੀ ਜਾ ਸਕਦੀ ਹੈ। ਰੋਮ ਨੂੰ ਪੱਛਮੀ ਸੱਭਿਅਤਾ ਦੇ ਜਨਮਦਾਤਾਵਾਂ ਵਿੱਚੋਂ ਮੋਢੀ ਸਥਾਨ ਮੰਨਿਆ ਗਿਆ ਹੈ।
ਰੋਮ |
---|