ਰੇ ਬਰੈਡਬਰੀ
From Wikipedia, the free encyclopedia
ਰੇ ਡਗਲਸ ਬਰੈਡਬਰੀ (22 ਅਗਸਤ, 1920 – 5 ਜੂਨ, 2012) ਇੱਕ ਅਮਰੀਕੀ ਲੇਖਕ ਅਤੇ ਪਟਕਥਾਲੇਖਕ ਸੀ। ਉਸਨੇ ਕਈ ਤਰ੍ਹਾਂ ਦੀਆਂ ਵਿਧਾਵਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਵਿੱਚ ਫੈਂਟਸੀ, ਸਾਇੰਸ ਫ਼ਿਕਸ਼ਨ, ਡਰਾਉਣੀਆਂ ਅਤੇ ਰਹੱਸਮਈ ਕਹਾਣੀਆਂ ਸ਼ਾਮਲ ਹਨ।
ਰੇ ਬਰੈਡਬਰੀ | |
---|---|
ਜਨਮ | ਰੇ ਡਗਲਸ ਬਰੈਡਬਰੀ (1920-08-22)ਅਗਸਤ 22, 1920 ਵਾਉਕੇਗਨ, ਇਲੀਨੋਇਸ, ਯੂ.ਐਸ. |
ਮੌਤ | ਜੂਨ 5, 2012(2012-06-05) (ਉਮਰ 91) ਲਾਸ ਏਂਜਲਸ, ਕੈਲੀਫ਼ੋਰਨੀਆ, ਯੂ.ਐਸ. |
ਕਿੱਤਾ | ਲੇਖਕ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਲਾਸ ਏਂਜਲਸ ਹਾਈ ਸਕੂਲ |
ਸ਼ੈਲੀ | ਕਲਪਨਾ, ਸਮਾਜਕ ਟਿੱਪਣੀ, ਵਿਗਿਆਨਕ ਕਲਪਨਾ, ਦਹਿਸ਼ਤ ਕਥਾ, ਭੇਤ ਕਹਾਣੀ, ਜਾਦੂ ਯਥਾਰਥਵਾਦ |
ਪ੍ਰਮੁੱਖ ਅਵਾਰਡ | ਅਮੈਰੀਕਨ ਅਕੈਡਮੀ ਆਫ ਆਰਟਸ ਐਂਡ ਲੈਟਰਜ਼ (1954); ਡੇਟਾਇਮ ਐਮੀ ਪੁਰਸਕਾਰ (1994); ਨੈਸ਼ਨਲ ਮੈਡਲ ਆਫ਼ ਆਰਟਸ (2004); ਪੁਲਿਤਜ਼ਰ ਪੁਰਸਕਾਰ (2007) |
ਜੀਵਨ ਸਾਥੀ |
ਮਾਰਗਰੇਟ ਮੈਕਲੁਰੇਰ
(ਵਿ. 1947; |
ਬੱਚੇ | 4 |
ਦਸਤਖ਼ਤ | |
ਵੈੱਬਸਾਈਟ | |
www |
ਉਸ ਦੇ ਡਿਸਟੋਪੀਅਨ ਨਾਵਲ ਫਾਰੇਨਹੀਟ 451 (1953), ਅਤੇ ਉਸ ਦੀ ਵਿਗਿਆਨਕ-ਗਲਪ ਅਤੇ ਡਰਾਮਾ ਕਹਾਣੀ ਸੰਗ੍ਰਿਹਾਂ, ਦਿ ਮਾਰਟੀਅਨ ਕਰੌਨੀਕਲਸ (1950), ਇਲਸਟ੍ਰੇਟਿਡ ਮੈਨ (1951), ਅਤੇ ਆਈ ਸਿੰਗ ਦ ਬੌਡੀ ਇਲੈਕਟ੍ਰਿਕ (1969) ਲਈ ਮਸ਼ਹੂਰ, ਬ੍ਰੈਡਬਰੀ 20 ਵੀਂ ਅਤੇ 21 ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਮਰੀਕੀ ਲੇਖਕਾਂ ਵਿੱਚੋਂ ਇੱਕ ਸੀ। ਹਾਲਾਂਕਿ ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕੰਮ ਅਟਕਲਾਂ ਦੇ ਗਲਪ ਵਿਚ ਹੈ, ਉਸ ਨੇ ਆਧੁਨਿਕ ਯੁੱਗ ਦੇ ਨਾਵਲ ਡੰਡੇਲੀਅਨ ਵਾਈਨ (1957) ਅਤੇ ਗਲਪੀਕ੍ਰਿਤ ਯਾਦ-ਲਿਖਤ ਗ੍ਰੀਨ ਸ਼ੇਡਜ਼, ਵ੍ਹਾਈਟ ਵ੍ਹੇਲ (1992) ਵਰਗੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ।
2007 ਦੇ ਪੁਲਿਜ਼ਟਰ ਸਾਈਟਸ਼ਨ ਸਮੇਤ ਕਈ ਪੁਰਸਕਾਰ ਪ੍ਰਾਪਤ ਕਰਨ ਵਾਲੇ, ਬਰੈਡਬਰੀ ਨੇ ਪਟਕਥਾਵਾਂ ਅਤੇ ਟੈਲੀਵਿਜ਼ਨ ਸਕ੍ਰਿਪਟਾਂ ਤੇ ਲਿਖਿਆ ਅਤੇ ਸਲਾਹ ਮਸ਼ਵਰਾ ਕੀਤਾ ਹੈ, ਜਿਸ ਵਿਚ ਮੋਬੀ ਡਿਕ ਅਤੇ ਇਟ ਕੇਮ ਫਰੌਮ ਆਊਟਰ ਸਪੇਸ ਸ਼ਾਮਲ ਹਨ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਕਾਮਿਕ ਕਿਤਾਬ, ਟੈਲੀਵਿਜ਼ਨ ਅਤੇ ਫ਼ਿਲਮ ਫਾਰਮੈਟਾਂ ਵਿੱਚ ਢਾਲੀਆਂ ਗਈਆਂ ਸਨ।
2012 ਵਿੱਚ ਉਸਦੀ ਮੌਤ ਉੱਤੇ, ਦ ਨਿਊ ਯਾਰਕ ਟਾਈਮਜ਼ ਨੇ ਬ੍ਰੈਡਬਰੀ ਨੂੰ "ਆਧੁਨਿਕ ਵਿਗਿਆਨ ਗਲਪ ਸਾਹਿਤਕ ਮੁੱਖ ਧਾਰਾ ਵਿੱਚ ਲਿਆਉਣ ਲਈ ਜਿਆਦਾਤਰ ਜਿੰਮੇਵਾਰ ਲੇਖਕ" ਕਿਹਾ।[1]