ਰੇਨਰ ਮਾਰਿਆ ਰਿਲਕੇ
ਆਸਟਰੀਆਈ ਕਵੀ ਅਤੇ ਲੇਖਕ / From Wikipedia, the free encyclopedia
ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। [1]ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨਾਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ ਤੇ ਰਹੱਸਮਈ ਦੱਸਿਆ ਹੈ।[2][3] ਉਸ ਦੀਆਂ ਰਚਨਾਵਾ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਨਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ।
ਰੇਨਰ ਮਾਰਿਆ ਰਿਲਕੇ | |
---|---|
ਜਨਮ | ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (1875-12-04)4 ਦਸੰਬਰ 1875 ਪਰਾਗ, ਬੋਹੇਮਿਆ, ਆਸਟਰੀਆ-ਹੰਗਰੀ |
ਮੌਤ | 29 ਦਸੰਬਰ 1926(1926-12-29) (ਉਮਰ 51) ਮੋਂਟ੍ਰਿਯੂ, ਸਵੀਜ਼ਰਲੈਂਡ |
ਕਿੱਤਾ | ਕਵੀ, ਨਾਵਲਕਾਰ |
ਰਾਸ਼ਟਰੀਅਤਾ | ਆਸਟਰੀਅਨ |
ਕਾਲ | 1894–1925 |
ਦਸਤਖ਼ਤ | |
ਰਿਲਕੇ ਨੇ ਪੂਰੇ ਯੂਰੋਪ (ਰੂਸ, ਸਪੇਨ, ਜਰਮਨੀ, ਫ਼ਰਾਂਸ ਅਤੇ ਇਟਲੀ ਸਹਿਤ) ਵਿੱਚ ਵੱਡੇ ਪੈਮਾਨੇ ਉੱਤੇ ਯਾਤਰਾ ਕੀਤੀ, ਅਤੇ ਆਪਣੇ ਬਾਅਦ ਦੇ ਸਾਲਾਂ ਵਿੱਚ ਸਵਿਟਜਰਲੈਂਡ ਵਿੱਚ ਬਸ ਗਿਆ - ਇਹ ਸਥਾਨ ਉਸ ਦੀਆਂ ਅਨੇਕ ਕਵਿਤਾਵਾਂ ਦੀ ਸਿਰਜਨਾ ਦੀ ਪ੍ਰੇਰਨਾ ਦੀ ਕੁੰਜੀ ਸਨ। ਹਾਲਾਂ ਕਿ ਰਿਲਕੇ ਨੂੰ ਜਰਮਨ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ, ਉਸਦੀਆਂ 400 ਤੋਂ ਵੱਧ ਕਵਿਤਾਵਾਂ ਮੂਲ ਤੌਰ ਤੇ ਫਰਾਂਸੀਸੀ ਵਿੱਚ ਲਿਖੀਆਂ ਗਈਆਂ ਹਨ ਅਤੇ ਸਵਿਟਜਰਲੈਂਡ ਦੇ ਵੈਲੇਸ ਕੈਂਟਨ ਨੂੰ ਸਮਰਪਤ ਹਨ।