ਰੂਪਕ ਅਲੰਕਾਰ
From Wikipedia, the free encyclopedia
ਅਲੰਕਾਰ, ਇੱਕ ਬਿੰਬ ਭਾਸ਼ਾ ਹੁੰਦੀ ਹੈ, ਜੋ ਕਿਸੇ ਵਰਤਾਰੇ ਦਾ ਜ਼ਿਕਰ ਕਰਨ ਲਈ ਕਿਸੇ ਹੋਰ ਵਰਤਾਰੇ ਦਾ ਸਹਾਰਾ ਲੈਂਦੀ ਹੈ ਤਾਂ ਜੋ ਪ੍ਰਗਟਾਵੇ ਦੇ ਪ੍ਰਭਾਵ ਨੂੰ ਵਧਾਇਆ ਜਾ ਸਕੇ।[1] ਇਹ ਸਪੱਸ਼ਟਤਾ ਪ੍ਰਦਾਨ ਕਰ ਸਕਦਾ ਹੈ ਜਾਂ ਦੋ ਵਿਚਾਰਾਂ ਦੇ ਵਿਚਕਾਰ ਛੁਪੀਆਂ ਸਮਾਨਤਾਵਾਂ ਦੀ ਪਛਾਣ ਕਰ ਸਕਦਾ ਹੈ। ਐਂਟੀਥੀਸਿਸ, ਹਾਇਪਰਬੋਲੇ, ਮੇਟੋਨੀਮੀ ਅਤੇ ਸਿਮਲੀ ਸਾਰੇ ਰੂਪਕ ਦੀਆਂ ਕਿਸਮਾਂ ਹਨ।[2] ਕਲਾਕਾਰ ਬਿੰਬਾਂ ਦੀ ਭਾਸ਼ਾ ਵਿੱਚ ਸੋਚਦਾ ਹੈ ਬਿੰਬ ਇਕ ਲਾਖਣਿਕ ਅਲੰਕਾਰਿਕ ਵਿਚਾਰ ਹੁੰਦਾ ਹੈ ਜੋ ਇਕ ਵਰਤਾਰੇ ਨੂੰ ਦੂਜੇ ਦੁਆਰਾ ਪੇਸ਼ ਕਰਦਾ ਹੈ। ਦੋ ਵਰਤਾਰਿਆਂ ਦੇ ਟਕਰਾਓ ਨਾਲ ਇਕ ਲਿਸ਼ਕਾਰਾ ਪੈਦਾ ਕਰਕੇ ਕਲਾਕਾਰ ਨਵੀਂ ਰੋਸ਼ਨੀ ਵਿਚ ਜੀਵਨ ਨੂੰ ਦਰਸਾਉਂਦਾ ਹੈ।