ਰੂਥ ਜੋਨਸ
From Wikipedia, the free encyclopedia
ਰੂਥ ਐਲੇਕਜੈਂਡਰਾ ਐਲਿਜ਼ਾਬੈੱਥ ਜੋਨਸ, MBE (ਜਨਮ 22 ਸਤੰਬਰ 1966) ਇੱਕ ਵੈਲਸ਼ ਟੈਲੀਵਿਜ਼ਨ ਅਭਿਨੇਤਰੀ ਅਤੇ ਲੇਖਕ ਹੈ। ਉਸਨੇ ਅਵਾਰਡ ਜੇਤੂ ਬਰਤਾਨਵੀ ਕਾਮੇਡੀ ਗੇਵਿਨ ਐਂਡ ਸਟੇਸੀ ਵਿੱਚ ਸਹਿ-ਅਭਿਨੈ ਕੀਤਾ ਅਤੇ ਇਸਦੀ ਸਹਿ-ਲੇਖਕ ਹੈ ਅਤੇ ਬਹੁਤ ਸਾਰੀਆਂ ਟੈਲੀਵਿਜ਼ਨ ਕਾਮੇਡੀਆਂ ਅਤੇ ਨਾਟਕਾਂ ਵਿੱਚ ਕੰਮ ਕੀਤਾ ਹੈ, ਮਿਸਾਲ ਲਈ ਜਿਮੀ ਮੈਕਗੋਵਰਨ ਦੀ ਦ ਸਟਰੀਟ ਵਿੱਚ ਟਿਮੋਥੀ ਸਪਲ (2009) ਦੇ ਨਾਲ, ਅਤੇ ਬੀਬੀਸੀਫੋਰ ਦੇ ਲਈ ਹੈਟੀ ਵਿੱਚ ਹੈਟੀ ਜੈਕਸ ਵਜੋਂ।
ਵਿਸ਼ੇਸ਼ ਤੱਥ ਰੂਥ ਜੋਨਸ MBE, ਜਨਮ ...
ਬੰਦ ਕਰੋ
ਉਹ ਸਕਾਈ 1 ਲਈ ਕਾਮੇਡੀ ਡਰਾਮਾ ਲੜੀ 'ਸਟੈਲਾ' ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ। ਇਹ ਲੜੀ ਟੀਡੀ ਕੰਪਨੀ ਦੁਆਰਾ ਬਣਾਈ ਗਈ ਹੈ। ਇਸ ਕੰਪਨੀ ਦੀ ਨੀਂਹ ਉਸਨੇ 2008 ਵਿਚ ਆਪਣੇ ਪਤੀ ਡੇਵਿਡ ਪੀਟ (ਪ੍ਰਬੰਧ ਨਿਰਦੇਸ਼ਕ) ਨਾਲ ਮਿਲ ਕੇ ਰੱਖੀ ਸੀ।