ਮੁਹੰਮਦ ਬਾਜ਼ੌਮ
From Wikipedia, the free encyclopedia
ਮੁਹੰਮਦ ਬਾਜ਼ੌਮ (ਜਨਮ 1 ਜਨਵਰੀ 1960) ਇੱਕ ਨਾਈਜੀਰੀਅਨ ਸਿਆਸਤਦਾਨ ਹੈ ਜਿਸਨੇ 2021 ਤੋਂ 2023 ਤੱਕ ਨਾਈਜੀਅਰ ਦੇ 10ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ। ਓਹਨਾਂ ਨੇ ਸਾਲ 2021 ਦੇ ਅਪ੍ਰੈਲ ਵਿੱਚ 2020-21 ਦੀਆਂ ਰਾਸ਼ਟਰਪਤੀ ਚੋਣਾਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਤੇ ਇੱਕ ਅਸਫਲ ਤਖਤਾਪਲਟ ਦੀ ਕੋਸ਼ਿਸ਼ ਤੋਂ ਬਾਅਦ ਅਹੁਦਾ ਸੰਭਾਲਿਆ। [1] ਰਾਸ਼ਟਰਪਤੀ ਗਾਰਡ ਅਤੇ ਹਥਿਆਰਬੰਦ ਬਲਾਂ ਦੇ ਮੈਂਬਰਾਂ ਦੀ ਅਗਵਾਈ ਵਿੱਚ ਇੱਕ ਤਖਤਾਪਲਟ ਦੇ ਬਾਅਦ ਜੁਲਾਈ 2023 ਵਿੱਚ ਉਸਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ । [2]
ਮੁਹੰਮਦ ਬਾਜ਼ੌਮ محمد بازوم | |
---|---|
10ਵਾਂ ਨਾਈਜਰ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 2 ਅਪਰੈਲ 2021 – 26 ਜੁਲਾਈ 2023 | |
ਪ੍ਰਧਾਨ ਮੰਤਰੀ | ਓਹੋਮੋਦੂ ਮਹਾਮੋਦੂ |
ਤੋਂ ਪਹਿਲਾਂ | ਮਹਾਮੋਦੂ ਇਸੌਫੂ |
ਤੋਂ ਬਾਅਦ | ਅਬਦੌਰਾਹਮਾਨੇ ਚਿਆਨੀ (ਹੋਮਲੈਂਡ ਦੀ ਸੁਰੱਖਿਆ ਲਈ ਨੈਸ਼ਨਲ ਕੌਂਸਲ ਦੇ ਪ੍ਰਧਾਨ ਵਜੋਂ) |
ਨਿੱਜੀ ਜਾਣਕਾਰੀ | |
ਜਨਮ | (1960-01-01) 1 ਜਨਵਰੀ 1960 (ਉਮਰ 64) ਬਿਲਾਬਰੀਨ, ਐਨ'ਗੁਇਗਮੀ ਸਰਕਲ, ਫ੍ਰੈਂਚ ਨਾਈਜਰ |
ਸਿਆਸੀ ਪਾਰਟੀ | ਨਾਈਜੀਰੀਅਨ ਪਾਰਟੀ ਫਾਰ ਡੈਮੋਕਰੇਸੀ ਐਂਡ ਸੋਸ਼ਲਿਜ਼ਮ |
ਜੀਵਨ ਸਾਥੀ | ਹਦੀਜ਼ਾ ਬੇਨ ਮਬਰੂਕ |
ਬੱਚੇ | 4 |
ਧਰਮ | ਸੁੰਨੀ ਇਸਲਾਮ |
ਬਾਜ਼ੌਮ ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਬਾਜ਼ੌਮ ਨੇ ਨਾਈਜੀਰੀਅਨ ਪਾਰਟੀ ਫਾਰ ਡੈਮੋਕਰੇਸੀ ਐਂਡ ਸੋਸ਼ਲਿਜ਼ਮ (PNDS-Tarayya) ਦੇ ਮੁਖੀ ਵਜੋਂ ਸੇਵਾ ਨਿਭਾਈ। [3] ਉਸਨੇ 1995 ਤੋਂ 1996 ਤੱਕ ਅਤੇ ਫਿਰ 2011 ਤੋਂ 2016 ਤੱਕ ਕੌਮਾਤਰੀ ਮਾਮਲਿਆਂ ਦੇ ਮੰਤਰੀ ਵਜੋਂ ਵੀ ਕੰਮ ਕੀਤਾ। ਉਹ 2016 ਵਿੱਚ ਥੋੜ੍ਹੇ ਸਮੇਂ ਲਈ ਪ੍ਰੈਜ਼ੀਡੈਂਸੀ ਵਿੱਚ ਰਾਜ ਮੰਤਰੀ ਸੀ ਅਤੇ ਬਾਅਦ ਵਿੱਚ 2021 ਵਿੱਚ ਰਾਸ਼ਟਰਪਤੀ ਬਣਨ ਤੱਕ 2016 ਦੇ ਵਿਚ ਗ੍ਰਹਿ ਰਾਜ ਮੰਤਰੀ ਲਗਾਇਆ ਗਿਆ ਸੀ, ਜਦੋਂ ਉਸਨੇ 2020-21 ਦੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਲੜਨ 'ਤੇ ਧਿਆਨ ਦੇਣ ਲਈ ਅਸਤੀਫਾ ਦੇ ਦਿੱਤਾ ਸੀ। ਬਾਜ਼ੌਮ ਨੇ ਰਾਸ਼ਟਰਪਤੀ ਚੋਣ ਦੇ ਦੂਜੇ ਗੇੜ ਵਿੱਚ ਸਾਬਕਾ ਰਾਸ਼ਟਰਪਤੀ ਮਹਾਮਨੇ ਓਸਮਾਨੇ ਦੇ ਵਿਰੁਧ 55.67% ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। [4] ਬਾਜ਼ੌਮ ਇੱਕ ਸੁੰਨੀ ਮੁਸਲਮਾਨ ਹੈ ਅਤੇ ਨਾਈਜਰਅਰ ਦਾ ਪਹਿਲਾ ਅਰਬ ( ਡਿਫਾ ਅਰਬ ) ਮੁਖੀ ਹੈ।