ਮਾਰੀਓ ਵਾਰਗਾਸ ਯੋਸਾ
From Wikipedia, the free encyclopedia
ਮਾਰੀਓ ਵਾਰਗਾਸ ਯੋਸਾ (ਸਪੇਨੀ: [ˈmaɾjo ˈβaɾɣas ˈʎosa]; ਜਨਮ 28 ਮਾਰਚ 1936) ਪੇਰੂਵੀ ਲੇਖਕ, ਸਿਆਸਤਦਾਨ, ਪੱਤਰਕਾਰ,ਨਿਬੰਧਕਾਰ, ਕਾਲਜ ਪ੍ਰੋਫੈਸਰ, 2010 ਦੇ ਸਾਹਿਤ ਲਈ ਨੋਬਲ ਪੁਰਸਕਾਰ ਲੈਣ ਵਾਲੀ ਹਸਤੀ ਹੈ।[3] ਕਿਊਬਾ ਦੀ ਕ੍ਰਾਂਤੀ ਤੋਂ ਬਾਅਦ ਜਦੋਂ ਇੱਕ ਇੱਕ ਕਰ ਕੇ ਲਾਤੀਨੀ ਅਮਰੀਕਾ ਦੇ ਛੋਟੇ ਛੋਟੇ ਦੇਸ਼ਾਂ ਦੇ ਕਈ ਗੁੰਮਨਾਮ ਲੇਖਕ ਅੰਗਰੇਜ਼ੀ ਵਿੱਚ ਅਨੁਵਾਦ ਹੋਕੇ ਪ੍ਰਸਿੱਧੀ ਦੇ ਡੰਡੇ ਚੜ੍ਹਨ ਲੱਗੇ ਤਾਂ ਸੰਸਾਰ ਸਾਹਿਤ ਵਿੱਚ ਇਸ ਘਟਨਾ ਨੂੰ ‘ਲਾਤੀਨੀ ਅਮਰੀਕੀ ਬੂਮ’ ਕਿਹਾ ਜਾਣ ਲੱਗਿਆ। ਪੀਰੂ ਵਰਗੇ ਇੱਕ ਛੋਟੇ ਦੇਸ਼ ਦਾ ਲੇਖਕ ਮਾਰੀਓ ਵਾਰਗਾਸ ਯੋਸਾ ਇਸ ਬੂਮ ਨਾਲ ਚਰਚਾ ਵਿੱਚ ਆਇਆ ਸੀ। ਉਹ ਲਾਤੀਨੀ ਅਮਰੀਕਾ ਦੇ ਆਪਣੀ ਪੀੜ੍ਹੀ ਦੇ ਮੋਹਰੀ ਲੇਖਕਾਂ ਵਿੱਚੋਂ ਹੈ ਜਿਸ ਨੇ ਲਾਤੀਨੀ ਅਮਰੀਕੀ ਬੂਮ ਦੇ ਕਿਸੇ ਹੋਰ ਲੇਖਕ ਨਾਲੋਂ ਵਧ ਸੰਸਾਰਵਿਆਪੀ ਪ੍ਰਭਾਵ ਪਾਇਆ ਹੈ।[4] ਯੋਸਾ ਨੇ ਆਪਣੇ ਨਾਵਲਾਂ ਵਿੱਚ ਸਮਕਾਲੀ ਪੇਰੂਵੀ ਸਮਾਜ ਦੀਆਂ ਵਿਡੰਬਨਾਵਾਂ ਨੂੰ ਵਿਖਾਉਣ ਲਈ ਮਾਰਕੁਏਜ਼ ਦੀ ਤਰ੍ਹਾਂ ਇਤਿਹਾਸਿਕ ਕਥਾਵਾਂ, ਮਿਥ ਨਾਲ ਜੁੜੇ ਪਾਤਰਾਂ ਦਾ ਸਹਾਰਾ ਲਿਆ। 2010 ਦਾ ਨੋਬਲ ਪੁਰਸਕਾਰ ਉਸ ਲਈ ਐਲਾਨ ਕਰਦੇ ਹੋਏ, ਸਵੀਡਿਸ਼ ਅਕੈਡਮੀ ਨੇ ਕਿਹਾ ਸੀ ਕਿ ਯੋਸਾ ਨੂੰ ਇਹ "ਸੱਤਾ ਦੀ ਸੰਰਚਨਾ ਦੀ ਨੱਕਾਸ਼ੀ ਅਤੇ ਵਿਅਕਤੀ ਦੇ ਸੰਘਰਸ਼, ਵਿਦਰੋਹ, ਅਤੇ ਹਾਰ ਦੇ ਸਿਰਜੇ ਬਿੰਬਾਂ ਲਈ" ਦਿੱਤਾ ਜਾ ਰਿਹਾ ਹੈ।[5] ਵਾਰਗਾਸ ਯੋਸਾ ਅੱਜਕੱਲ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਕਲਾਵਾਂ ਲਈ ਲੇਵਿਸ ਕੇਂਦਰ ਦੇ ਵਿਜਿਟਿੰਗ ਪ੍ਰੋਫੈਸਰ ਹਨ।[6]
ਮਾਰੀਓ ਵਾਰਗਾਸ ਯੋਸਾ | |
---|---|
ਜਨਮ | ਜੋਰਗ ਮਾਰੀਓ ਪੇਦਰੋ ਵਾਰਗਾਸ ਯੋਸਾ (1936-03-28)28 ਮਾਰਚ 1936 ਅਰੇਕੁਇਪਾ, ਅਰੇਕੁਇਪਾ ਖੇਤਰ, ਪੇਰੂ |
ਰਾਸ਼ਟਰੀਅਤਾ | ਪੇਰੂਵੀ |
ਨਾਗਰਿਕਤਾ | ਸਪੇਨ[1] |
ਅਲਮਾ ਮਾਤਰ | National University of San Marcos Complutense University of Madrid |
ਸਾਹਿਤਕ ਲਹਿਰ | ਲਾਤੀਨੀ ਅਮਰੀਕੀ ਬੂਮ |
ਪ੍ਰਮੁੱਖ ਅਵਾਰਡ | ਮਿਗੁਏਲ ਦੇ ਸਰਵਾਂਤੇਜ਼ ਪੁਰਸਕਾਰ 1994 ਸਾਹਿਤ ਲਈ ਨੋਬਲ ਪੁਰਸਕਾਰ 2010 ਆਰਡਰ ਆਫ਼ ਦ ਅਜ਼ਟੇਕ ਈਗਲ 2011 [2] |
ਜੀਵਨ ਸਾਥੀ | ਜੂਲੀਆ ਉਰ੍ਕੁਇਦੀ (1955–1964) ਪੈਟਰਿਸੀਆ ਯੋਸਾ (1965–ਹੁਣ) |
ਬੱਚੇ | ਅਲਵਾਰੋ ਵਾਰਗਾਸ ਯੋਸਾ ਗੋਂਜ਼ਾਲੋ ਵਾਰਗਾਸ ਯੋਸਾ ਮੋਰਗਾਨਾ ਵਾਰਗਾਸ ਯੋਸਾ |
ਦਸਤਖ਼ਤ | |
ਵੈੱਬਸਾਈਟ | |
http://www.mvargasllosa.com |