ਮਹਾਨ ਝੀਲਾਂ
ਉੱਤਰ ਅਮਰੀਕਾ ਵਿੱਚ ਝੀਲਾਂ / From Wikipedia, the free encyclopedia
ਇਹ ਲੇਖ ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ ਬਾਰੇ ਹੈ। ਅਫ਼ਰੀਕੀ ਮਹਾਨ ਝੀਲਾਂ ਲਈ, ਦੇਖੋ ਅਫ਼ਰੀਕੀ ਮਹਾਨ ਝੀਲਾਂ। ਇਲਾਕੇ ਲਈ, ਦੇਖੋ ਗਰੇਟ ਲੇਕਸ ਇਲਾਕਾ।
ਮਹਾਨ ਝੀਲਾਂ ਜਾਂ ਵੱਡੀਆਂ ਝੀਲਾਂ (ਕਈ ਵਾਰ, ਲੌਰੈਂਸ਼ੀ ਮਹਾਨ ਝੀਲਾਂ[1]) ਜਾਂ ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ ਉੱਤਰ-ਪੱਛਮੀ ਉੱਤਰੀ ਅਮਰੀਕਾ ਵਿੱਚ ਕੈਨੇਡਾ-ਸੰਯੁਕਤ ਰਾਜ ਸਰਹੱਦ ਉੱਤੇ ਪੈਂਦੀਆਂ ਅਤੇ ਆਪਸ 'ਚ ਜੁੜੀਆਂ ਹੋਈਆਂ ਤਾਜ਼ਾ-ਪਾਣੀ ਝੀਲਾਂ ਦੀ ਇੱਕ ਲੜੀ ਹੈ ਜੋ ਸੇਂਟ ਲਾਰੰਸ ਪਣਜੋੜ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚ ਸੁਪੀਰੀਅਰ, ਮਿਸ਼ੀਗਨ, ਹਿਊਰਾਨ, ਈਰੀ ਅਤੇ ਓਂਟਾਰੀਓ ਝੀਲਾਂ ਸ਼ਾਮਲ ਹਨ। ਇਹ ਦੁਨੀਆ ਦੀਆਂ ਤਾਜ਼ਾ-ਪਾਣੀ ਝੀਲਾਂ ਦੀ ਸਭ ਤੋਂ ਵੱਡੀ ਢਾਣੀ ਬਣਾਉਂਦੀਆਂ ਹਨ ਜਿਹਨਾਂ ਵਿੱਚ ਦੁਨੀਆ ਦੇ ਕੁੱਲ ਸਤਹੀ ਤਾਜ਼ੇ ਪਾਣੀ ਦਾ 24% ਪਾਣੀ ਮੌਜੂਦ ਹੈ।[2][3][4]