ਭੂਟਾਨ ਦੀ ਆਰਥਿਕਤਾ
ਦੇਸ਼ ਦੀ ਆਰਥਿਕਤਾ / From Wikipedia, the free encyclopedia
ਭੂਟਾਨ ਦੀ ਆਰਥਿਕਤਾ ਵਿਸ਼ਵ ਦੀਆਂ ਸਭ ਤੋਂ ਛੋਟੀਆਂ ਅਤੇ ਘੱਟ ਵਿਕਸਤ ਆਰਥਿਕਤਾਵਾਂ ਵਿਚੋਂ ਇੱਕ ਹੈ।ਇਹ ਇੱਕ ਖੇਤੀ ਅਧਾਰਤ ਆਰਥਿਕਤਾ ਹੈ ਅਤੇ ਲਗਪਗ 60% ਵੱਸੋਂ ਖੇਤੀ ਖੇਤਰ ਵਿੱਚ ਰੁਜਗਾਰਯੁਕਤ ਹੈ।ਇਥੋਂ ਦੀ ਖੇਤੀ ਵੀ ਗੁਜਾਰਾ ਖੇਤੀ (subsistence farming) ਹੈ।ਇਥੋਂ ਦੇ ਉੱਚੇ ਪਹਾੜ ਇਥੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਵਿਕਸਤ ਕਰਨ ਵਿੱਚ ਮੁਸ਼ਕਲ ਖੜੀ ਕਰਦੇ ਹਨ ਅਤੇ ਇਸਦੀ ਲਾਗਤ ਵੀ ਵਧ ਆਉਂਦੀ ਹੈ।
ਵਿਸ਼ੇਸ਼ ਤੱਥ ਭੂਟਾਨ ਦੀ ਅਰਥਚਾਰਾ, ਮੁਦਰਾ ...
ਭੂਟਾਨ ਦੀ ਅਰਥਚਾਰਾ | |
---|---|
ਮੁਦਰਾ | ਭੂਟਾਨੀ ਙੂਲਤਰੂਮ |
ਮਾਲੀ ਵਰ੍ਹਾ | 1 ਜਨਵਰੀ – 31 ਦਸੰਬਰ |
ਵਪਾਰ organisations | ਸਾਫਟਾ |
ਅੰਕੜੇ | |
ਜੀਡੀਪੀ | $5.871 ਬਿਲੀਅਨ (2014) |
ਜੀਡੀਪੀ ਵਾਧਾ | 6.4% (2014) |
ਜੀਡੀਪੀ ਪ੍ਰਤੀ ਵਿਅਕਤੀ | $7,700 (2014) |
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ: 14.4%, ਉਦਯੋਗ: 41.6%, ਸੇਵਾਵਾਂ: 44% (2014)[ਹਵਾਲਾ ਲੋੜੀਂਦਾ] |
ਫੈਲਾਅ (ਸੀਪੀਆਈ) | 9.6% (2014 est.) |
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 12% (2012) |
ਜਿਨੀ ਅੰਕ | 38.7 (2012) |
ਲੇਬਰ ਬਲ ਕਿੱਤੇ ਪੱਖੋਂ | ਖੇਤੀਬਾੜੀ: 56%, ਉਦਯੋਗ: 22%, ਸੇਵਾਵਾਂ: 22% (2013) |
ਬੇਰੁਜ਼ਗਾਰੀ | 2.9% (2013) |
ਮੁੱਖ ਉਦਯੋਗ | ਸੀਮਿੰਟ, ਲਕੜ ਵਸਤਾਂ, ਫਲ, ਅਲਕੋਹਲ, ਕੇਲਸ਼ਿਅਮ, ਸੈਲਾਨੀ |
ਵਪਾਰ ਕਰਨ ਦੀ ਸੌਖ ਦਾ ਸੂਚਕ | 125[1] |
ਬਾਹਰੀ | |
ਨਿਰਯਾਤ | $650.3 million (2014) |
ਨਿਰਯਾਤੀ ਮਾਲ | ਬਿਜਲੀ (ਭਾਰਤ ਨੂੰ), ਜਿਪਸਮ,ਲਕੜੀ, ਹਥਵਸਤਾਂ, ਸੀਮਿੰਟ, ਫਲ, ਮੁਲਵਾਨ ਪੱਥਰ, ਮਸਾਲੇ |
ਮੁੱਖ ਨਿਰਯਾਤ ਜੋੜੀਦਾਰ | ਭਾਰਤ 83.8% ਹਾਂਗਕਾਂਗ 10.8% (2013)[2] |
ਅਯਾਤ | $980.6 ਮਿਲੀਅਨ (2014) |
ਅਯਾਤੀ ਮਾਲ | ਇੰਧਨ, ਅਨਾਜ, ਹਵਾਈ ਜਹਾਜ, ਮਸ਼ੀਨਰੀ, ਵਾਹਨ, ਕਪੜਾ, ਚਾਵਲ |
ਮੁੱਖ ਅਯਾਤੀ ਜੋੜੀਦਾਰ | ਭਾਰਤ 72.3% ਦੱਖਣੀ ਕੋਰੀਆ 6% (2013)[3] |
ਪਬਲਿਕ ਵਣਜ | |
ਪਬਲਿਕ ਕਰਜ਼ਾ | $713.3 ਮਿਲੀਅਨ (2006) |
ਆਮਦਨ | $407.1 ਮਿਲੀਅਨ (2014) |
ਖਰਚਾ | $614 ਮਿਲੀਅਨ (ਭਾਰਤ ਸਰਕਾਰ ਭੂਟਾਨ ਦੇ ਬਜਟ ਖਰਚੇ ਦਾ ਕਰੀਬ ਇੱਕ ਚੌਥਾਈ ਹਿੱਸਾ ਦਿੰਦੀ ਹੈ (2014) |
ਆਰਥਕ ਮਦਦ | $90.02 ਮਿਲੀਅਨ (ਭਾਰਤ) (2005) |
(bt).html ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਬੰਦ ਕਰੋ
ਇਥੋਂ ਦੀ ਆਰਥਿਕਤਾ ਭਾਰਤ ਨਾਲ ਜੁੜੀ ਹੋਈ ਹੈ ਅਤੇ ਭਾਰਤ ਤੋਂ ਪ੍ਰਾਪਤ ਹੋਣ ਵਾਲੀ ਵਿੱਤੀ ਸਹਾਇਤਾ ਤੇ ਕਾਫੀ ਨਿਰਭਰ ਕਰਦੀ ਹੈ। ਜਿਆਦਾਤਰ ਉਦਯੋਗਿਕ ਉਤਪਾਦਨ ਕੁਟੀਰ ਉਦਯੋਗ ਕਿਸਮ ਦਾ ਹੈ।ਜਿਆਦਾ ਵਿਕਸਤ ਪ੍ਰੋਜੈਕਟਸ ਲਈ ਇਹ ਦੇਸ ਭਾਰਤ ਤੋਂ ਆਉਣ ਵਾਲੀ ਪ੍ਰਵਾਸੀ ਮਜਦੂਰ ਸ਼ਕਤੀ ਤੇ ਨਿਰਭਰ ਕਰਦਾ ਹੈ।ਇਥੋਂ ਦੇ ਸਿੱਖਿਆ,ਸਿਹਤ,ਸਮਾਜਕ ਵਿਕਾਸ ਅਤੇ ਵਾਤਾਵਰਣ ਸੰਬੰਧੀ ਪ੍ਰੋਗਰਾਮ ਵਿਦੇਸ਼ੀ ਕੋਸ਼ ਸੰਸਥਾਵਾਂ ਦੀ ਵਿੱਤੀ ਸਹਾਇਤਾ ਤੇ ਨਿਰਭਰ ਕਰਦੇ ਹਨ।