ਭੁਟਾਨ ਦੀ ਖੇਤੀਬਾੜੀ
From Wikipedia, the free encyclopedia
ਭੁਟਾਨ ਦੀ ਖੇਤੀ ਦਾ ਇਥੋਂ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਹੈ। 2000 ਵਿੱਚ ਭੁਟਾਨ ਦੇ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਵਿੱਚ ਖੇਤੀ ਦਾ ਯੋਗਦਾਨ 35.9% ਸੀ।[1] ਸਾਲ 1985ਵਿੱਚ ਇਹ ਯੋਗਦਾਨ 55% ਸੀ ਜੋ 2013 ਵਿੱਚ ਘਟਕੇ 33% ਰਹਿ ਗਿਆ। ਇਸ ਦੇ ਬਾਵਜੂਦ ਖੇਤੀਬਾੜੀ ਭੁਟਾਨ ਦੀ ਵਸੋਂ ਦੇ ਰੁਜਗਾਰ ਅਤੇ ਰੋਜ਼ੀ ਰੋਟੀ ਦਾ ਮੁਖ ਜ਼ਰੀਆ ਹੈ।[2]
ਭੁਟਾਨ ਦੀ ਲਗਪਗ 80% ਵਸੋਂ ਖੇਤੀ ਤੇ ਨਿਰਭਰ ਹੈ।[3] 95% ਤੋਂ ਵੱਧ ਕਾਮੀਆਂ ਔਰਤਾਂ ਖੇਤੀ ਵਿੱਚ ਕੰਮ ਕਰਦਿਆਂ ਹਨ।[4] ਇਸ ਹਿਮਾਲੀਅਨ ਦੇਸ ਦੇ ਬਹੁਗਿਣਤੀ ਸ਼ਰਨਾਰਥੀ ਵੀ ਖੇਤੀ ਵਿੱਚ ਹੀ ਰੁਜ਼ਗਾਰ ਯੁਕਤ ਹਨ।[5] ਭੁਟਾਨ ਦੀ ਖੇਤੀ ਕਿਰਤ ਪ੍ਰਧਾਨ ਵਿਸ਼ੇਸ਼ਤਾ ਵਾਲੀ ਹੈ ਅਤੇ ਬਹੁਤ ਘੱਟ ਮਸ਼ੀਨੀ ਯੰਤਰ ਵਰਤੇ ਜਾਂਦੇ ਹਨ।ਜਿਆਦਾਤਰ ਕਿਸਾਨ ਛੋਟੇ ਜਾਂ ਸੀਮਾਂਤ ਕਿਸਾਨ ਹਨ।[2] ਭੁਟਾਨ ਦੇ ਕੁੱਲ ਖੇਤੀਯੋਗ ਰਕਬੇ ਵਿਚੋਂ ਕਰੀਬ 21% ਰਕਬਾ ਸਿੰਚਾਈ ਅਧੀਨ ਹੈ 43% ਬਰਾਨੀ ਹੈ ਜੋ ਬਰਸਾਤਾਂ ਤੇ ਨਿਰਭਰ ਹੈ। 27% ਬਦਲਵੀਂ ਖੇਤੀ ਲਈ ਵਰਤਿਆ ਜਾਂਦਾ ਹੈ ਲਗਪਗ 3% ਬਾਗਾਂ ਅਧੀਨ ਹੈ ਅਤੇ 1% ਰਸੋਈ ਬਗੀਚੀ ਲਈ ਵਰਤਿਆ ਜਾਂਦਾ ਹੈ। [2] ਭੂਟਾਨ ਵਿੱਚ ਬੀਜੀਆਂ ਜਾਣ ਵਾਲਿਆਂ ਪ੍ਰਮੁੱਖ ਫਸਲਾਂ ਮੱਕੀ ਅਤੇ ਚਾਵਲ ਹਨ। ਮੱਕੀ ਕੁੱਲ ਅਨਾਜ ਦੀਆਂ ਫਸਲਾਂ ਦਾ 49% ਹੈ ਅਤੇ ਚਾਵਲ 43% ਹੈ। ਇਸ ਤੋਂ ਇਲਾਵਾ ਕਣਕ ਅਤੇ ਕੁਝ ਹੋਰ ਛੋਟੀਆਂ ਮੋਟੀਆਂ ਫਸਲਾਂ ਵੀ ਉਗਾਈਆਂ ਜਾਂਦੀਆਂ ਹਨ।[1] ਮੱਕੀ ਆਮ ਤੌਰ 'ਤੇ ਖੁਸ਼ਕ ਇਲਾਕਿਆਂ ਵਿੱਚ ਅਤੇ ਚਾਵਲ ਸਿੰਚਾਈ ਵਾਲੇ ਰਕਬਿਆਂ ਵਿੱਚ ਉਗਾਈ ਜਾਂਦੀ ਹੈ। ਕੁਝ ਰਕਬੇ ਵਿੱਚ ਕਣਕ,ਜੌਂ,ਤੇਲ ਬੀਜ ,ਆਲੂ ਅਤੇ ਹੋਰ ਸਬਜ਼ੀਆਂ ਫਸਲਾਂ ਵੀ ਬੀਜੀਆਂ ਜਾਂਦੀਆਂ ਹਨ।[6]