ਭੁਕਾਨਾ
From Wikipedia, the free encyclopedia
ਭੁਕਾਨਾ ਜਾਂ ਗ਼ੁਬਾਰਾ ਇੱਕ ਲਿਫਵਾਂ ਥੈਲਾ ਹੁੰਦਾ ਹੈ ਜੀਹਨੂੰ ਹੀਲੀਅਮ, ਹਾਈਡਰੋਜਨ, ਨਾਈਟਰਸ ਆਕਸਾਈਡ, ਆਕਸੀਜਨ ਜਾਂ ਹਵਾ ਵਰਗੀਆਂ ਗੈਸਾਂ ਭਰ ਕੇ ਫੁਲਾਇਆ ਜਾ ਸਕਦਾ ਹੈ। ਅਜੋਕੇ ਭੁਕਾਨੇ ਰਬੜ, ਲੇਟੈਕਸ, ਨੀਓਪਰੀਨ ਜਾਂ ਨਾਈਲਨ ਦੇ ਰੇਸ਼ੇ ਦੇ ਬਣੇ ਹੁੰਦੇ ਹਨ ਅਤੇ ਭਾਂਤ-ਭਾਂਤ ਦੇ ਰੰਗਾਂ ਵਿੱਚ ਆਉਂਦੇ ਹਨ। ਪੁਰਾਣੇ ਜ਼ਮਾਨੇ ਦੇ ਕੁਝ ਭੁਕਾਨੇ ਸੂਰ ਵਰਗੇ ਜਾਨਵਰਾਂ ਦੇ ਸੁਕਾਏ ਹੋਏ ਫਲੂਸਾਂ (ਬਲੈਡਰਾਂ) ਦੇ ਬਣੇ ਹੁੰਦੇ ਸਨ। ਕੁਝ ਭੁਕਾਨੇ ਸਜਾਵਟੀ ਕੰਮ ਦਿੰਦੇ ਹਨ ਜਦਕਿ ਕਈਆਂ ਨੂੰ ਮੌਸਮ ਦੀ ਜਾਣਕਾਰੀ ਲੈਣ, ਡਾਕਟਰੀ ਇਲਾਜ ਕਰਨ, ਫ਼ੌਜੀ ਬਚਾਅ ਵਾਸਤੇ ਜਾਂ ਢੋਆ-ਢੁਆਈ ਦੇ ਵਸੀਲਿਆਂ ਵਜੋਂ ਵਰਤਿਆ ਜਾਂਦਾ ਹੈ। ਗੁਬਾਰਿਆਂ ਦੀ ਵਰਤੋਂ ਹਰ ਉਮਰ ਦੇ ਬੱਚਿਆਂ ਸਮੇਤ ਖਿਡੌਣਿਆਂ ਦੇ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਇਹ ਫੇਫੜਿਆਂ ਦੀ ਸਿਹਤ ਅਤੇ ਸਾਹ ਪ੍ਰਣਾਲੀ ਲਈ ਲਾਭਦਾਇਕ ਹੈ।
ਰਬੜ ਦੇ ਭੁਕਾਨੇ ਦੀ ਕਾਢ 1824 ਵਿੱਚ ਮਾਈਕਲ ਫ਼ੈਰਾਡੇ ਨੇ ਵੱਖੋ-ਵੱਖ ਗੈਸਾਂ ਨਾਲ਼ ਤਜਰਬਾ ਕਰਦੇ ਹੋਏ ਕੀਤੀ।[1]