ਬਜਟ
ਬੈਲੇਂਸ ਸ਼ੀਟ ਜਾਂ ਅਨੁਮਾਨਿਤ ਰਸੀਦ ਅਤੇ ਖਰਚਿਆਂ ਦਾ ਬਿਆਨ / From Wikipedia, the free encyclopedia
ਬਜਟ ਇੱਕ ਨਿਸ਼ਚਿਤ ਸਮੇਂ, ਆਮ ਤੌਰ 'ਤੇ ਇੱਕ ਸਾਲ ਲਈ ਵਿੱਤੀ ਯੋਜਨਾ ਹੁੰਦੀ ਹੈ। ਇਸ ਵਿੱਚ ਯੋਜਨਾਬੱਧ ਵਿਕਰੀ ਵਾਲਿਊਮ ਅਤੇ ਆਮਦਨ, ਸਰੋਤ ਮਾਤਰਾਵਾਂ, ਲਾਗਤਾਂ ਅਤੇ ਖਰਚਿਆਂ, ਸੰਪਤੀਆਂ, ਦੇਣਦਾਰੀਆਂ ਅਤੇ ਨਕਦੀ ਦੇ ਵਹਿਣ ਸ਼ਾਮਲ ਹੋ ਸਕਦੇ ਹਨ। ਕੰਪਨੀਆਂ, ਸਰਕਾਰਾਂ, ਪਰਿਵਾਰ ਅਤੇ ਹੋਰ ਸੰਸਥਾਵਾਂ ਇਸ ਨੂੰ ਗਤੀਵਿਧੀਆਂ ਜਾਂ ਇਵੈਂਟਸ ਦੀਆਂ ਰਣਨੀਤਕ ਯੋਜਨਾਵਾਂ ਨੂੰ ਮਾਪਣਯੋਗ ਮਦਾਂ ਵਿੱਚ ਪਰਗਟ ਕਰਨ ਲਈ ਵਰਤਦੇ ਹਨ।[1]
ਬਜਟ ਕਿਸੇ ਖਾਸ ਉਦੇਸ਼ ਲਈ ਨਿਰਧਾਰਤ ਕੀਤੇ ਧਨ ਅਤੇ ਅਨੁਮਾਨਿਤ ਖਰਚਿਆਂ ਦਾ ਸਾਰ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਸੁਝਾਵਾਂ ਦਾ ਚਿਠਾ ਹੁੰਦਾ ਹੈ। ਇਸ ਵਿੱਚ ਬਜਟ ਸਰਪਲਸ, ਭਵਿੱਖ ਦੇ ਸਮੇਂ ਵਰਤਣ ਲਈ ਪੈਸੇ ਮੁਹੱਈਆ ਕਰਨਾ, ਜਾਂ ਘਾਟੇ ਜਿਹਨਾਂ ਵਿੱਚ ਆਮਦਨ ਨਾਲੋਂ ਖਰਚੇ ਵੱਧ ਜਾਂਦੇ ਹਨ।