ਫ਼ਰੀਡਰਿਸ਼ ਸ਼ਿੱਲਰ
From Wikipedia, the free encyclopedia
ਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਫ਼ਾਨ ਸ਼ਿੱਲਰ (ਜਰਮਨ: [ˈjoːhan ˈkʁɪstɔf ˈfʁiːdʁɪç fɔn ˈʃɪlɐ]; 10 ਨਵੰਬਰ 1759 – 9 ਮਈ 1805) ਇੱਕ ਜਰਮਨ ਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ ਸੀ। ਆਪਣੇ ਜੀਵਨ ਦੇ ਪਿਛਲੇ ਸਤਾਰ੍ਹੇ ਸਾਲਾਂ (1788-1805) ਦੌਰਾਨ, ਸ਼ਿਲਰ ਨੇ ਪਹਿਲਾਂ ਹੀ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਜੋਹਾਨਨ ਵੋਲਫਗਾਂਗ ਵਾਨ ਗੋਇਟੇ ਨਾਲ ਇੱਕ ਉਤਪਾਦਕ, ਚਾਹੇ ਜਟਿਲ ਹੀ ਦੋਸਤੀ ਪਾ ਰੱਖੀ ਸੀ। ਉਹ ਅਕਸਰ ਸੁਹਜ-ਸ਼ਾਸਤਰ ਦੇ ਸੰਬੰਧ ਵਿੱਚ ਮੁੱਦਿਆਂ 'ਤੇ ਚਰਚਾ ਕਰਦੇ ਸਨ, ਅਤੇ ਸ਼ਿੱਲਰ ਨੇ ਗੋਇਟੇ ਨੂੰ ਉਹ ਕੰਮ ਖਤਮ ਕਰਨ ਲਈ ਉਤਸਾਹਿਤ ਕੀਤਾ ਜੋ ਉਸ ਨੇ ਸਕੈਚਾਂ ਦੇ ਤੌਰ ਤੇ ਅਧੂਰੇ ਛੱਡ ਰੱਖੇ ਸੀ। ਇਹ ਰਿਸ਼ਤਾ ਅਤੇ ਇਹਨਾਂ ਚਰਚਾਵਾਂ ਇੱਕ ਅਜਿਹੇ ਸਮੇਂ ਦੇ ਵੱਲ ਲੈ ਗਈਆਂ ਜਿਸਨੂੰ ਹੁਣ ਵਾਈਮਾਰ ਕਲਾਸਕੀਵਾਦ ਕਿਹਾ ਜਾਂਦਾ ਹੈ। ਉਹ ਲਘੂ ਵਿਅੰਗ ਕਵਿਤਾਵਾਂ ਦੇ ਇੱਕ ਸੰਗ੍ਰਹਿ, ਜ਼ੈਨੀਅਨ ਤੇ ਵੀ ਇਕੱਠੇ ਕੰਮ ਕਰਦੇ ਸਨ, ਜਿਸ ਵਿੱਚ ਸ਼ਿੱਲਰ ਅਤੇ ਗੋਇਟੇ ਦੋਨਾਂ ਨੇ ਵਿਰੋਧੀਆਂ ਨੂੰ, ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਨੂੰ ਚੁਣੌਤੀ ਦਿੱਤੀ ਸੀ।