ਪ੍ਰਾਰਥਨਾ
From Wikipedia, the free encyclopedia
ਅਰਦਾਸ/ਪ੍ਰਾਰਥਨਾ ਇੱਕ ਦੁਆ ਜਾਂ ਕਾਰਜ ਹੈ ਜੋ ਆਪਣੇ ਪ੍ਰਭੂ/ਇਸ਼ਟ ਨਾਲ ਸੋਚੀ ਸਮਝੀ ਸੰਚਾਰ-ਪ੍ਰਕਿਰਿਆ ਦੇ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੰਗ ਅਰਥਾਂ ਵਿਚ, ਇਹ ਸ਼ਬਦ ਕਿਸੇ ਇਸ਼ਟ (ਦੇਵੀ-ਦੇਵਤੇ), ਜਾਂ ਕਿਸੇ ਦੈਵਿਕ੍ਰਿਤ ਵਡਾਰੂ ਨੂੰ ਕੀਤੀ ਗਈ ਬੇਨਤੀ ਜਾਂ ਵਿਚੋਲਗੀ ਦੇ ਕਾਰਜ ਦਾ ਲਖਾਇਕ ਹੈ। ਹੋਰ ਆਮ ਅਰਥਾਂ ਵਿੱਚ, ਪ੍ਰਾਰਥਨਾ ਦਾ ਮਕਸਦ ਸ਼ੁਕਰਾਨਾ ਜਾਂ ਉਸਤਤ ਵੀ ਹੋ ਸਕਦਾ ਹੈ, ਅਤੇ ਵਿੱਚ ਤੁਲਨਾਤਮਕ ਧਰਮ ਵੱਖ ਵੱਖ ਰੂਪਾਂ ਵਿੱਚ ਅਰਾਧਨਾ ਦੇ ਵਧੇਰੇ ਅਮੂਰਤ ਰੂਪਾਂ ਨਾਲ ਅਤੇ ਟੂਣੇ ਮੰਤਰਾਂ ਨਾਲ ਵੀ ਸੰਬੰਧਿਤ ਹੈ।[1]
ਪ੍ਰਾਰਥਨਾ ਕਈ ਕਿਸਮਾਂ ਦੇ ਰੂਪ ਲੈ ਸਕਦੀ ਹੈ: ਇਹ ਨਿਰਧਾਰਤ ਕਾਨੂੰਨਾਂ ਜਾਂ ਰਸਮਾਂ ਦਾ ਹਿੱਸਾ ਹੋ ਸਕਦੀ ਹੈ, ਅਤੇ ਇਹ ਇਕੱਲੇ ਜਾਂ ਸਮੂਹਾਂ ਵਿੱਚ ਕੀਤੀ ਜਾ ਸਕਦੀ ਹੈ। ਪ੍ਰਾਰਥਨਾ ਭਜਨ, ਮੰਤਰ, ਰਸਮੀ ਦੀਨੀ ਬਿਆਨ, ਜਾਣ ਪ੍ਰਾਰਥਨਾ ਕਰ ਵਿਅਕਤੀ ਦਾ ਇੱਕ ਸਹਿਜ ਉਚਾਰ ਹੋ ਸਕਦਾ ਹੈ।
ਪ੍ਰਾਰਥਨਾ ਦਾ ਜ਼ਿਕਰ 5000 ਸਾਲ ਪਹਿਲਾਂ ਦੇ ਲਿਖਤੀ ਸਰੋਤਾਂ ਵਿੱਚ ਮਿਲਦਾ ਹੈ। ਅੱਜ, ਜ਼ਿਆਦਾਤਰ ਪ੍ਰਮੁੱਖ ਧਰਮ ਇੱਕ ਜਾਂ ਕਿਸੇ ਤਰੀਕੇ ਨਾਲ ਪ੍ਰਾਰਥਨਾ ਵਿੱਚ ਸ਼ਾਮਲ ਹੁੰਦੇ ਹਨ; ਕੁਝ ਇਸ ਕਾਰਜ ਨੂੰ ਰਸਮੀ ਤੌਰ ਤੇ ਕਰਦੇ ਹਨ, ਜਿਸ ਵਿੱਚ ਕ੍ਰਿਆਵਾਂ ਦੀ ਸਖਤ ਮਰਯਾਦਾ ਲੋੜੀਂਦੀ ਹੁੰਦੀ ਹੈ ਜਾਂ ਇਸ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ ਕਿ ਕਿਸ ਨੂੰ ਪ੍ਰਾਰਥਨਾ ਕਰਨ ਦੀ ਆਗਿਆ ਹੈ, ਜਦੋਂ ਕਿ ਦੂਸਰੇ ਦੱਸਦੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪ੍ਰਾਰਥਨਾ ਕਰ ਜਾ ਸਕਦਾ ਹੈ।
ਪ੍ਰਾਰਥਨਾ ਦੀ ਵਰਤੋਂ ਸੰਬੰਧੀ ਵਿਗਿਆਨਕ ਅਧਿਐਨਾਂ ਨੇ ਜ਼ਿਆਦਾਤਰ ਬਿਮਾਰ ਜਾਂ ਜ਼ਖਮੀ ਲੋਕਾਂ ਦੇ ਇਲਾਜ ਉੱਤੇ ਇਸਦੇ ਪ੍ਰਭਾਵ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਇਆ ਹੈ। ਨਿਹਚਾ ਦੇ ਇਲਾਜ ਵਿੱਚ ਪ੍ਰਾਰਥਨਾ ਦੀ ਕੁਸ਼ਲਤਾ ਦਾ ਬਹੁਤ ਸਾਰੇ ਅਧਿਐਨਾਂ ਵਿੱਚ ਮੁਲਾਂਕਣ ਕੀਤਾ ਗਿਆ ਹੈ, ਜਿਸ ਦੇ ਅੱਡ ਅੱਡ ਇੱਕ ਦੂਜੇ ਦੇ ਉਲਟ ਨਤੀਜੇ ਸਾਹਮਣੇ ਆਏ ਹਨ।
ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਅਰਦਾਸ ਜੀਵ ਵੱਲੋਂ ਪ੍ਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖ਼ੁਸ਼ੀ ਹੋਵੇ ਜਾਂ ਗ਼ਮੀ, ਹਰ ਮੌਕੇ ਤੇ ਗੁਰੂ ਦਾ ਸੁੱਖ ਗੁਰੂ ਦੀ ਬਖ਼ਸ਼ਿਸ਼ ਲੇਨ ਲਈ ਅਰਦਾਸ ਕਰਦਾ ਹੈ।