ਪੀਨਾਂਗ
From Wikipedia, the free encyclopedia
ਪੀਨਾਂਗ ਟਾਪੂ ਮਲੇਸ਼ੀਆ (ਉਦੋਂ ਮਲਾਇਆ) ਦੀ ਰਾਜਧਾਨੀ ਸੀ। ਹੁਣ ਇਹ ਸੂਬਾਈ ਰਾਜਧਾਨੀ ਹੈ। ਸਮੁੰਦਰ ਦੇ ਵਿਚਕਾਰ ਸਥਿਤ ਇਸ ਸ਼ਹਿਰ ਦਾ ਖੇਤਰਫਲ 293 ਵਰਗ ਕਿਲੋਮੀਟਰ ਹੈ। ਪੁਰਾਤਨ ਸਮੇਂ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਆਵਾਜਾਈ ਹੁੰਦੀ ਸੀ। ਇਹ ਮਲੇਸ਼ੀਆ ਦਾ ਸਭ ਤੋਂ ਵਧੀਆ ਸੈਰਗਾਹ ਹੈ। ਇਹ ਮਲੇਸ਼ੀਆ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇਸ ਟਾਪੂ ’ਤੇ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਰਿਹਾਇਸ਼ ਪੱਖੋਂ ਇਸ ਨੂੰ ਲੋਕਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ 59 ਫ਼ੀਸਦੀ ਚੀਨੀ, 32 ਫ਼ੀਸਦੀ ਮਾਲੇਈ ਅਤੇ 7 ਫ਼ੀਸਦੀ ਭਾਰਤੀ ਮੂਲ ਦੇ ਲੋਕ ਵੱਸਦੇ ਹਨ। ਪੀਨਾਂਗ ਸਥਾਨਕ ਪਕਵਾਨਾਂ ਦੇ ਮਾਮਲੇ ਬਿਹਤਰੀਨ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਨੂੰ ਮਲੇਸ਼ੀਆ ਦੇ ਭੋਜਨ ਦੀ ਰਾਜਧਾਨੀ ਕਿਹਾ ਜਾਂਦਾ ਹੈ। ਇਸ ਟਾਪੂ ’ਤੇ ਵੱਡੀ ਗਿਣਤੀ ਵਿੱਚ ਹੋਟਲ ਅਤੇ ਰਿਜ਼ੋਰਟਸ ਹਨ। ਇੱਥੇ ਆਵਾਜਾਈ ਦੇ ਸਾਧਨ ਵੱਡੀ ਮਾਤਰਾ ਵਿੱਚ ਉਪਲੱਬਧ ਹਨ। ਇੱਥੇ ਦਸੰਬਰ ਵਿੱਚ ਛੁੱਟੀਆਂ ਹੁੰਦੀਆਂ ਹਨ ਜਿਸ ਕਾਰਨ ਮਲੇਸ਼ੀਆ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਲੋਕ ਸਮੁੰਦਰੀ ਤੱਟ ’ਤੇ ਕੁਦਰਤੀ ਨਜ਼ਾਰੇ ਤੱਕਣ ਆਉਂਦੇ ਹਨ।
Penang Pulau Pinang பினாங்கு 槟城 | |||
---|---|---|---|
State | |||
Pulau Pinang Pulau Mutiara | |||
ਉਪਨਾਮ: Pearl of the Orient | |||
ਮਾਟੋ: | |||
Anthem: Untuk Negeri Kita ("For Our State") | |||
Capital | George Town | ||
ਸਰਕਾਰ | |||
• Yang di-Pertua Negeri | Abdul Rahman Abbas | ||
• Chief Minister | Lim Guan Eng (DAP) | ||
ਖੇਤਰ | |||
• ਕੁੱਲ | 1,031 km2 (398 sq mi) | ||
ਆਬਾਦੀ (2015)[2] | |||
• ਕੁੱਲ | 16,63,000 | ||
• ਘਣਤਾ | 1,600/km2 (4,200/sq mi) | ||
ਵਸਨੀਕੀ ਨਾਂ | Penangite | ||
Human Development Index | |||
• HDI (2010) | 0.773 (high) (3rd) | ||
ਸਮਾਂ ਖੇਤਰ | ਯੂਟੀਸੀ+8 (MST) | ||
• ਗਰਮੀਆਂ (ਡੀਐਸਟੀ) | Not observed | ||
Postal code | 10xxx–14xxx | ||
Calling code | +604 | ||
ਵਾਹਨ ਰਜਿਸਟ੍ਰੇਸ਼ਨ | P | ||
Ceded by Kedah to British | 11 August 1786 | ||
Japanese occupation | 19 December 1941 | ||
Accession into the Federation of Malaya | 31 January 1948 | ||
Independence as part of the Federation of Malaya | 31 August 1957 | ||
ਵੈੱਬਸਾਈਟ | www | ||
^[a] 2,491 people per km2 on Penang Island and 1,049 people per km2 in Seberang Perai |
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ। |