ਪੀਅਰ ਕੌਰਨੀ
From Wikipedia, the free encyclopedia
ਪੀਅਰ ਕੌਰਨੀ (ਫ਼ਰਾਂਸੀਸੀ ਉਚਾਰਨ: [pjɛʁ kɔʁnɛj]; ਜਨਮ ਰੂਆਂ, 6 ਜੂਨ 1606 – ਮੌਤ ਪੈਰਿਸ, 1 ਅਕਤੂਬਰ 1684) ਇੱਕ ਫ਼ਰਾਂਸੀਸੀ ਤਰਾਸਦੀ ਨਾਟਕਕਾਰ ਸੀ। ਉਸਨੂੰ ਆਮ ਤੌਰ 'ਤੇ 17ਵੀਂ ਸ਼ਤਾਬਦੀ ਦੇ ਤਿੰਨ ਸਭ ਤੋਂ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਜਿਹਨਾਂ ਵਿੱਚ ਮੋਲੀਏਰ ਅਤੇ ਜੀਨ ਰਾਸੀਨ ਦੇ ਨਾਮ ਸ਼ਾਮਿਲ ਹਨ।
ਵਿਸ਼ੇਸ਼ ਤੱਥ ਪੀਅਰ ਕੌਰਨੀ, ਜਨਮ ...
ਪੀਅਰ ਕੌਰਨੀ | |
---|---|
ਜਨਮ | 6 ਜੂਨ 1606 ਰੂਆਂ, ਨੌਰਮੈਂਡੀ |
ਮੌਤ | 1 ਅਕਤੂਬਰ 1684 (ਉਮਰ 78 ਸਾਲ) ਪੈਰਿਸ |
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਫ਼ਰਾਂਸੀਸੀ |
ਸ਼ੈਲੀ | ਤਰਾਸਦੀ, ਕੌਮੇਡੀ |
ਪ੍ਰਮੁੱਖ ਕੰਮ | ਲੇ ਸਿਡ |
ਜੀਵਨ ਸਾਥੀ | ਮੇਰੀ ਦੇ ਲੈਂਪੀਰੀਅਰ |
ਰਿਸ਼ਤੇਦਾਰ | ਥੌਮਸ ਕੌਰਨੀ |
ਬੰਦ ਕਰੋ
ਆਪਣੀ ਜਵਾਨੀ ਦੀ ਉਮਰ ਵਿੱਚ ਹੀ ਉਸਨੂੰ ਕਾਰਡੀਨਲ ਰਿਚਲੂ ਦੀ ਮਹੱਤਵਪੂਰਨ ਸਰਪ੍ਰਸਤੀ ਹਾਸਲ ਹੋ ਗਈ ਸੀ, ਜਿਹੜਾ ਕਿ ਰਸਮੀ ਲੀਕਾਂ ਦੇ ਨਾਲ-ਨਾਲ ਕਲਾਸੀਕੀ ਤਰਾਸਦੀ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮਗਰੋਂ ਉਹਨਾਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸਦਾ ਮੁੱਖ ਕਾਰਨ ਉਸਦੀ ਸ਼ਾਹਕਾਰ ਕਿਰਤ ਲੇ ਸਿਡ ਸੀ, ਜੋ ਕਿ ਮੱਧਕਾਲ ਦੇ ਸਪੇਨੀ ਯੋਧੇ ਦੀ ਕਹਾਣੀ ਹੈ ਜਿਸ ਉੱਪਰ ਇੱਕ ਨਵੀਂ ਬਣੀ ਫ਼ਰਾਂਸੀਸੀ ਅਕਾਦਮੀ ਦੁਆਰਾ ਸ਼ਾਸਤਰੀ ਏਕਤਾ ਨੂੰ ਭੰਗ ਕਰਨ ਦਾ ਦੋਸ਼ ਲਾ ਦਿੱਤਾ ਜਾਂਦਾ ਹੈ। ਉਹ ਅਗਲੇ 40 ਸਾਲਾਂ ਤੱਕ ਬਹੁਤ ਪ੍ਰਚਲਿਤ ਤਰਾਸਦੀ ਨਾਟਕ ਲਿਖਦਾ ਰਿਹਾ।