ਪਿਤਾ
From Wikipedia, the free encyclopedia
ਇਹ ਲੇਖ ਮਰਦ ਬਾਰੇ ਹੈ। ਔਰਤ ਲਈ, ਦੇਖੋ ਮਾਂ।
ਪਿਤਾ (ਜਾਂ ਪਿਓ, ਬਾਪ) ਉਹ ਮਰਦ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ਼ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲ਼ਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲ਼ਾ)।[1]