ਦੱਖਣੀ ਏਸ਼ੀਆਈ ਨਸਲੀ ਗਰੁੱਪ
ਦੱਖਣੀ ਏਸ਼ੀਆ ਦੀ ਆਬਾਦੀ ਦੀ ਨਸਲੀ-ਭਾਸ਼ਾਈ ਰਚਨਾ / From Wikipedia, the free encyclopedia
ਦੱਖਣੀ ਏਸ਼ੀਆ, ਯਾਨੀ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਸ੍ਰੀ ਲੰਕਾ ਦੇ ਰਾਸ਼ਟਰਾਂ ਦੀ ਆਬਾਦੀ ਦੀ ਨਸਲੀ-ਭਾਸ਼ਾਈ ਰਚਨਾ ਬਹੁਤ ਹੀ ਵੰਨ ਸਵੰਨੀ ਹੈ।[1] ਆਬਾਦੀ ਦੀ ਬਹੁਗਿਣਤੀ ਦੋ ਵੱਡੇ ਭਾਸ਼ਾਈ ਗਰੁੱਪਾਂ - ਇੰਡੋਆਰੀਅਨ ਅਤੇ ਦ੍ਰਵਿੜ ਦੇ ਅੰਦਰ ਪੈਂਦੀ ਹੈ।[2] ਭਾਰਤੀ ਸਮਾਜ ਰਵਾਇਤੀ ਤੌਰ 'ਤੇ ਨਸਲੀ ਸਮੂਹਾਂ ਦੇ ਅਨੁਸਾਰ ਨਹੀਂ ਸਗੋਂ ਜਾਤਾਂ ਗੋਤਾਂ ਵਿੱਚ ਵੰਡੀ ਹੋਈ ਹੈ, ਅਤੇ ਇਨ੍ਹਾਂ ਕੈਟੇਗਰੀਆਂ ਦਾ1947 ਵਿੱਚ ਆਜ਼ਾਦੀ ਦੇ ਬਾਅਦ, ਸਾਕਾਰਾਤਮਕ ਕਾਰਵਾਈ ਦੇ ਮਕਸਦ ਲਈ ਰਜਿਸਟਰ ਕੀਤੇ ਜਾਂਦੇ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ ਛੱਡ ਕੇ ਬਾਕੀਆਂ ਦਾ, ਕੋਈ ਵੀ ਅਧਿਕਾਰਿਤ ਰੁਤਬਾ ਨਹੀਂ। ਅੱਜ ਦੇ ਭਾਰਤ ਵਿੱਚ, ਆਬਾਦੀ ਨੂੰ 1,652 ਮਾਤ-ਬੋਲੀਆਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਇਹ ਗਰੁੱਪ ਹੋਰ ਕਈ ਉਪ-ਸਮੂਹਾਂ, ਜਾਤਾਂ ਅਤੇ ਗੋਤਾਂ ਵਿੱਚ ਵੰਡੇ ਹੋਏ ਹਨ। ਇੰਡੋਆਰੀਅਨ ਉੱਤਰੀ ਭਾਰਤ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ੍ਰੀਲੰਕਾ ਅਤੇ ਮਾਲਦੀਵ ਵਿੱਚ ਮੁੱਖ ਨਸਲੀ-ਭਾਸ਼ਾਈ ਗਰੁੱਪ ਬਣਦੇ ਹਨ। ਦ੍ਰਵਿੜ ਲੋਕ ਦੱਖਣੀ ਭਾਰਤ ਅਤੇ ਸ੍ਰੀ ਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਅਤੇ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਮੁੱਖ ਨਸਲੀ-ਭਾਸ਼ਾਈ ਗਰੁੱਪ ਬਣਦੇ ਹਨ। ਕੁਝ ਈਰਾਨੀ ਬੋਲਣ ਵਾਲੇ ਲੋਕਾਂ ਦੀ ਵੀ ਦੱਖਣੀ ਏਸ਼ੀਆ ਵਿੱਚ ਇੱਕ ਮਹੱਤਵਪੂਰਨ ਮੌਜੂਦਗੀ ਹੈ, ਜਿਹਨਾਂ ਦੀ ਵੱਡੀ ਬਹੁਗਿਣਤੀ ਪਾਕਿਸਤਾਨ ਵਿੱਚ ਵਸਦੀ ਹੈ, ਜਿਥੇ ਉਹਨਾਂ ਦਾ ਬਲੋਚਿਸਤਾਨ, ਖ਼ੈਬਰ ਪਖਤੂਨਖਵਾ ਅਤੇ ਸੰਘੀ ਹਕੂਮਤ ਵਾਲੇ ਕਬਾਇਲੀ ਖੇਤਰਾਂ ਵਿੱਚ ਭਾਰੀ ਗਾੜ੍ਹ ਹੈ।ਦਾਰਦੀ ਲੋਕ ਇੰਡੋਆਰੀਅਨਾਂ ਵਿੱਚ ਇੱਕ ਘੱਟ ਗਿਣਤੀ ਬਣਦੇ ਹਨ। ਉਹ ਇੰਡੋ-ਆਰੀਆ ਭਾਸ਼ਾ ਗਰੁੱਪ ਨਾਲ ਸਬੰਧਤ ਸ਼੍ਰੇਣੀ ਵਿੱਚ ਰੱਖੇ ਗਏ ਹਨ,[3] ਭਾਵੇਂ ਕਈ ਵਾਰ ਉਹ ਇੰਡੋਆਰੀਆ ਸ਼ਾਖਾ ਤੋਂ ਬਾਹਰੀ ਹੋਣ ਵਜੋਂ ਵੀ ਵਰਗੀਕ੍ਰਿਤ ਕੀਤੇ ਜਾਂਦੇ ਹਨ।[4] ਉਹ ਉੱਤਰੀ ਪਾਕਿਸਤਾਨ (ਉੱਤਰੀ ਖੇਤਰ ਅਤੇ ਖੈਬਰ ਪਖਤੂਨਖਵਾ) ਵਿੱਚ ਅਤੇ ਭਾਰਤ ਦੇ ਜੰਮੂ ਅਤੇ ਕਸ਼ਮੀਰ ਵਿੱਚ ਮਿਲਦੇ ਹਨ।
ਘੱਟ ਗਿਣਤੀ ਗਰੁੱਪ ਜੋ ਕਿਸੇ ਵੱਡੇ ਗਰੁੱਪ ਅੰਦਰ ਨਹੀਂ ਪੈਂਦੇ ਜਿਆਦਾਤਰ Austroasiatic ਅਤੇ ਤਿੱਬਤੋ-ਬਰਮੀ ਭਾਸ਼ਾ ਪਰਿਵਾਰਾਂ ਨਾਲ ਸਬੰਧਤ ਭਾਸ਼ਾਵਾਂ ਬੋਲਦੇ ਹਨ, ਅਤੇ ਜਿਆਦਾਤਰ ਲੱਦਾਖ ਅਤੇ ਉੱਤਰ ਪੂਰਬ ਭਾਰਤ, ਨੇਪਾਲ, ਭੂਟਾਨ, ਅਤੇ ਬੰਗਲਾਦੇਸ਼ ਦੀ ਚਿਟਾਗਾਂਗ ਡਿਵੀਜ਼ਨ ਦੇ ਆਲੇ-ਦੁਆਲੇ ਰਹਿੰਦੇ ਹਨ। ਅੰਡੇਮਾਨ ਦੇ ਲੋਕ (ਸੈਂਟੀਨਲ, ਓਂਗੇ, ਜਾਰਾਵਾ, ਗ੍ਰੇਟ ਅੰਡੇਮਾਨੀਜ), ਅੰਡੇਮਾਨ ਟਾਪੂਆਂ ਤੇ ਰਹਿੰਦੇ ਹਨ ਅਤੇ ਕੇਦਰੀ ਨੇਪਾਲ ਵਿੱਚ ਕੁਸੁੰਦਾ, ਸ਼੍ਰੀ ਲੰਕਾ ਵਿੱਚ Vedda, ਅਤੇ ਮੱਧ ਭਾਰਤ ਦੇ ਨਿਹਾਲੀ ਲੋਕਾਂ ਵਾਂਗ ਇੱਕ ਅੱਡਰੀ ਹੀ ਭਾਸ਼ਾ ਬੋਲਦੇ ਹਨ,[5] ਇਨ੍ਹਾਂ ਦੀ ਲਗਪਗ 5000 ਗਿਣਤੀ ਹੈ। ਪਾਕਿਸਤਾਨ ਵਿੱਚ ਹੁੰਜ਼ਾ ਵਾਦੀ ਦੇ ਲੋਕ ਇੱਕ ਹੋਰ ਵਿਲੱਖਣ ਆਬਾਦੀ ਹਨ। ਉਹ ਬੁਰੂਸ਼ਾਸਕੀ ਨਾਮ ਦੀ ਇੱਕ ਅਲੱਗ ਥਲੱਗ ਭਾਸ਼ਾ ਬੋਲਦੇ ਹਨ।
ਦੱਖਣੀ ਏਸ਼ੀਆ ਵਿੱਚ ਵੱਖ-ਵੱਖ ਨਸਲੀ ਗਰੁੱਪਾਂ ਦੀਆਂ ਪਰੰਪਰਾਵਾਂ, ਬਾਹਰੀ ਸੱਭਿਆਚਾਰਾਂ ਦੇ ਅਸਰ ਨਾਲ, ਖਾਸ ਕਰ ਕੇ ਦੱਖਣੀ ਏਸ਼ੀਆ ਦੇ ਉੱਤਰ-ਪੱਛਮੀ ਹਿੱਸੇ ਵਿੱਚ (ਜਿੱਥੇ ਤੁਰਕ ਅਤੇ ਈਰਾਨੀ ਲੋਕਾਂ ਦਾ ਵੱਡਾ ਪ੍ਰਭਾਵ ਪਿਆ ਸੀ) ਅਤੇ ਸਰਹੱਦੀ ਖੇਤਰਾਂ ਅਤੇ ਰੁੱਝੀਆਂ ਬੰਦਰਗਾਹਾਂ ਵਿੱਚ, ਜਿੱਥੇ ਵੱਡੇ ਪੱਧਰ ਤੇ ਬਾਹਰੀ ਸੱਭਿਆਚਾਰਾਂ ਨਾਲ ਸੰਪਰਕ ਹੋਇਆ, ਅੱਡਰੇ ਰਾਹਾਂ ਤੇ ਤੁਰੀਆਂ ਹਨ। ਦੱਖਣੀ ਏਸ਼ੀਆ ਦੇ ਉੱਤਰ-ਪੂਰਬੀ ਹਿੱਸੇ ਵਿੱਚ ਬਹੁਤ ਸਾਰੇ ਨਸਲੀ ਗਰੁੱਪਾਂ ਲਈ ਖਾਸ ਤੌਰ 'ਤੇ ਢੁੱਕਦੀ ਹੈ, ਜੋ ਨਸਲੀ ਅਤੇ ਸੱਭਿਆਚਾਰਕ ਤੌਰ 'ਤੇ ਦੂਰ ਪੂਰਬ ਦੇ ਲੋਕਾਂ ਨਾਲ ਸਬੰਧਤ ਰਹੇ ਹਨ। ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਨਸਲੀ-ਭਾਸ਼ਾਈ ਗਰੁੱਪ ਇੰਡੋਆਰੀਅਨ ਹਨ ਜਿਹਨਾਂ ਦੀ ਗਿਣਤੀ ਲਗਪਗ 1 ਅਰਬ ਹੈ, ਅਤੇ ਸਭ ਤੋਂ ਵੱਡਾ ਉੱਪ-ਗਰੁੱਪ ਹਿੰਦੀ ਭਾਸ਼ਾਵਾਂ ਦੇ ਮੂਲ ਬੁਲਾਰੇ ਹਨ ਜਿਹਨਾਂ ਦੀ ਗਿਣਤੀ 47 ਕਰੋੜ ਤੋਂ ਵੱਧ ਹੈ।
ਇਹ ਗਰੁੱਪ ਸਿਰਫ਼ ਭਾਸ਼ਾਈ ਆਧਾਰ ਤੇ ਆਧਾਰਿਤ ਹਨ ਅਤੇ ਜੈਨੇਟਿਕ ਆਧਾਰ ਤੇ ਨਹੀਂ। ਜੈਨੇਟਿਕ ਤੌਰ 'ਤੇ ਸਾਰੇ ਦੱਖਣੀ ਏਸ਼ੀਆਈ ਆਸਟ੍ਰੇਲੇਸ਼ੀਅਨ ਅਤੇ ਹਿੰਦ-ਯੂਰਪੀ ਜੈਨੇਟਿਕਸ ਦਾ ਮਿਸ਼ਰਣ ਹਨ।