ਥੀਓਡੋਆ ਮਮਸੇਨ
From Wikipedia, the free encyclopedia
ਥੀਓਡੋਆ ਮਮਸੇਨ (30 ਨਵੰਬਰ 1817 – 1 ਨਵੰਬਰ 1903) ਇੱਕ ਜਰਮਨ ਸ਼ਾਸਤਰੀ ਵਿਦਵਾਨ, ਇਤਿਹਾਸਕਾਰ, ਕਾਨੂੰਨਦਾਨ, ਪੱਤਰਕਾਰ, ਸਿਆਸਤਦਾਨ ਅਤੇ ਪੁਰਾਤੱਤਵ ਵਿਗਿਆਨੀ ਸੀ।[1] ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਕਲਾਸਕੀਵਾਦੀਆਂ ਵਿੱਚੋਂ ਇੱਕ ਸੀ। ਰੋਮਨ ਇਤਿਹਾਸ ਦੇ ਬਾਰੇ ਉਸ ਦਾ ਕੰਮ ਸਮਕਾਲੀ ਖੋਜ ਲਈ ਅਜੇ ਵੀ ਮੌਲਿਕ ਮਹੱਤਤਾ ਦਾ ਹੈ। 1902 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਪਰੂਸ਼ੀਅਨ ਅਕੈਡਮੀ ਆਫ ਸਾਇੰਸਜ਼ ਦੇ 18 ਮੈਂਬਰਾਂ ਨੇ ਉਸਨੂੰ ਨਾਮਜ਼ਦ ਕੀਤਾ ਸੀ। ਉਸਨੂੰ "ਉਸ ਦੇ ਮਹੱਤਵਪੂਰਨ ਕੰਮ 'ਰੋਮ ਦਾ ਇਤਿਹਾਸ' ਦੇ ਵਿਸ਼ੇਸ਼ ਹਵਾਲੇ ਨਾਲ ਇਤਿਹਾਸਕ ਲਿਖਤਾਂ ਦੀ ਕਲਾ ਦਾ ਸਭ ਤੋਂ ਵੱਡਾ ਜੀਵੰਤ ਮਾਸਟਰ" ਕਿਹਾ ਗਿਆ। [2][3] ਉਹ ਪਰੂਸ਼ੀਅਨ ਅਤੇ ਜਰਮਨ ਸੰਸਦਾਂ ਦੇ ਮੈਂਬਰ ਦੇ ਰੂਪ ਵਿੱਚ ਇੱਕ ਮਸ਼ਹੂਰ ਜਰਮਨ ਸਿਆਸਤਦਾਨ ਵੀ ਸੀ। ਰੋਮਨ ਕਾਨੂੰਨ ਅਤੇ ਫਰਜ਼ਾਂ ਦੇ ਨਿਯਮਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜਰਮਨ ਸਿਵਲ ਕੋਡ ਉੱਤੇ ਮਹੱਤਵਪੂਰਨ ਅਸਰ ਪਿਆ।
ਵਿਸ਼ੇਸ਼ ਤੱਥ ਥੀਓਡੋਆ ਮਮਸੇਨ, ਜਨਮ ...
ਥੀਓਡੋਆ ਮਮਸੇਨ | |
---|---|
ਜਨਮ | ਕ੍ਰਿਸ਼ਚੀਅਨ ਮਿਥਿਅਸ ਥੀਓਡੋਆ ਮਮਸੇਨ (1817-11-30)30 ਨਵੰਬਰ 1817 ਗਾਰਡਿੰਗ, ਸਕਲੇਸਵਿਗ |
ਮੌਤ | 1 ਨਵੰਬਰ 1903(1903-11-01) (ਉਮਰ 85) ਚਾਰਲੋਟਨਬਰਗ, ਜਰਮਨ ਸਾਮਰਾਜ |
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਕੀਅਲ ਯੂਨੀਵਰਸਿਟੀ |
ਪੁਰਸਕਾਰ | Pour le Mérite (civil class) ਸਾਹਿਤ ਲਈ ਨੋਬਲ ਪੁਰਸਕਾਰ 1902 |
ਵਿਗਿਆਨਕ ਕਰੀਅਰ | |
ਖੇਤਰ | ਸ਼ਾਸਤਰੀ ਵਿਦਵਾਨ, ਇਤਿਹਾਸਕਾਰ, ਕਾਨੂੰਨਦਾਨ |
ਅਦਾਰੇ | ਲੀਪਜੀਗ ਯੂਨੀਵਰਸਿਟੀ ਯੂਨੀਵਰਸਿਟੀ ਆਫ਼ ਜ਼ਿਊਰਿਖ ਬ੍ਰੇਸ ਲੌ ਯੂਨੀਵਰਸਿਟੀ ਬਰਲਿਨ ਯੂਨੀਵਰਸਿਟੀ |
ਉੱਘੇ ਵਿਦਿਆਰਥੀ | Eduard Schwartz |
ਬੰਦ ਕਰੋ