ਜੂਰਾ ਪਹਾੜ
From Wikipedia, the free encyclopedia
ਜੂਰਾ ਪਹਾੜ (ਫ਼ਰਾਂਸੀਸੀ ਉਚਾਰਨ: [ʒyʁa]) ਇੱਕ ਉੱਪ-ਐਲਪੀ ਪਹਾੜੀ ਲੜੀ ਹੈ ਜੋ ਪੱਛਮੀ ਐਲਪ ਪਹਾੜਾਂ ਦੇ ਉੱਤਰ ਵੱਲ ਸਥਿਤ ਹੈ ਅਤੇ ਰੋਨ ਅਤੇ ਰਾਈਨ ਦਰਿਆਵਾਂ ਨੂੰ ਅੱਡਰਾ ਕਰਦੀ ਹੈ ਅਤੇ ਦੋਹਾਂ ਦੇ ਜਲ-ਬੋਚੂ ਇਲਾਕਿਆਂ ਦਾ ਹਿੱਸਾ ਹੈ। ਮੁੱਖ ਤੌਰ ਉੱਤੇ ਇਹ ਪਹਾੜ ਫ਼ਰਾਂਸ ਅਤੇ ਸਵਿਟਜ਼ਰਲੈਂਡ ਵਿੱਚ ਪੈਂਦੇ ਹਨ ਅਤੇ ਜਰਮਨੀ ਤੱਕੇ ਫੈਲੇ ਹੋਏ ਹਨ।[1]
ਵਿਸ਼ੇਸ਼ ਤੱਥ ਜੂਰਾ ਪਹਾੜ, ਸਿਖਰਲਾ ਬਿੰਦੂ ...
ਜੂਰਾ ਪਹਾੜ | |
---|---|
ਸਿਖਰਲਾ ਬਿੰਦੂ | |
ਚੋਟੀ | ਕਰੈਟ ਡ ਲਾ ਨੈਜ |
ਉਚਾਈ | 1,720 m (5,640 ft) |
ਭੂਗੋਲ | |
ਦੇਸ਼ | ਫ਼ਰਾਂਸ and ਸਵਿਟਜ਼ਰਲੈਂਡ |
ਰਾਜ/ਸੂਬੇ | ਸੂਚੀ
|
Borders on | ਐਲਪ |
ਬੰਦ ਕਰੋ
"ਜੂਰਾ" ਨਾਂ juria (ਜੂਰੀਆ) ਤੋਂ ਆਇਆ ਹੈ ਜੋ ਕੈਲਟਿਕ ਸ਼ਬਦ-ਮੂਲ jor- ਭਾਵ "ਜੰਗਲ" ਦਾ ਲਾਤੀਨੀ ਰੂਪ ਹੈ।[2][3][4] ਇਸ ਪਹਾੜੀ ਲੜੀ ਨੇ ਆਪਣਾ ਨਾਂ ਫ਼ਰਾਂਸੀਸੀ ਵਿਭਾਗ ਜੂਰਾ, ਸਵਿਟਜ਼ਰਲੈਂਡੀ ਜੂਰਾ ਰਿਆਸਤ ਅਤੇ ਭੂਗੋਲਕ ਕਾਲ ਦੇ ਜੂਰਾਸਿਕ ਦੌਰ ਨੂੰ ਦਿੱਤਾ ਹੈ।