ਜਾਹਨ ਰੀਡ (ਪੱਤਰਕਾਰ)
From Wikipedia, the free encyclopedia
ਜਾਹਨ ਸਿਲਾਸ "ਜੈਕ" ਰੀਡ (22 ਅਕਤੂਬਰ 1887 – 17 ਅਕਤੂਬਰ 1920) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਵਿੱਚ ਕਲਮਬੰਦ ਕਰਨ ਲਈ ਮਸ਼ਹੂਰ ਹੈ। ਉਹ ਲੇਖਕ ਅਤੇ ਨਾਰੀਵਾਦੀ ਲੂਈਸ ਬ੍ਰਿਯਾਂਤ ਨਾਲ ਵਿਆਹਿਆ ਹੋਇਆ ਸੀ। ਰੀਡ ਦੀ 1920 ਵਿੱਚ ਰੂਸ ਵਿੱਚ ਮੌਤ ਹੋ ਗਈ ਸੀ, ਅਤੇ ਉਹ ਕਰੈਮਲਿਨ ਵਾਲ ਕਬਰਸਤਾਨ ਵਿਖੇ ਦਫ਼ਨਾਇਆ ਗਿਆ, ਰੂਸ ਵਿੱਚ ਸਿਰਫ ਦੋ ਅਮਰੀਕਨਾਂ ਨੂੰ ਇਹ ਸਤਿਕਾਰ ਮਿਲਿਆ, ਦੂਜਾ ਅਮਰੀਕਨ ਸੀ ਬਿੱਲ ਹੇਵੁਡ, ਜੋ ਲੇਬਰ ਆਰਗੇਨਾਈਜਰ ਸੀ।
ਵਿਸ਼ੇਸ਼ ਤੱਥ ਜਾਹਨ ਰੀਡ, ਜਨਮ ...
ਜਾਹਨ ਰੀਡ | |
---|---|
ਜਨਮ | 22 ਅਕਤੂਬਰ 1887 ਪੋਰਟਲੈਂਡ, ਓਰੇਗੋਨ, ਯੂਨਾਇਟਡ ਸਟੇਟਸ |
ਮੌਤ | 17 ਅਕਤੂਬਰ 1920 (ਉਮਰ 32) ਮਾਸਕੋ, ਯੂ ਐੱਸ ਐੱਸ ਆਰ |
ਮੌਤ ਦਾ ਕਾਰਨ | ਸਕਰੱਬ ਟਾਈਫਸ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
ਪੇਸ਼ਾ | ਪੱਤਰਕਾਰ |
ਰਾਜਨੀਤਿਕ ਦਲ | ਕਮਿਊਨਿਸਟ ਲੇਬਰ ਪਾਰਟੀ |
ਜੀਵਨ ਸਾਥੀ | ਲੂਈਸ ਬ੍ਰਿਯਾਂਤ |
ਦਸਤਖ਼ਤ | |
ਬੰਦ ਕਰੋ