ਜਾਰਜ ਵਾਕਰ ਬੁਸ਼
From Wikipedia, the free encyclopedia
ਇਹ ਲੇਖ ਸੰਯੁਕਤ ਰਾਜ ਦੇ 43ਵੇਂ ਰਾਸ਼ਟਰਪਤੀ ਬਾਰੇ ਹੈ। ਉਹਨਾਂ ਦੇ ਪਿਤਾ, 41ਵੇਂ ਰਾਸ਼ਟਰਪਤੀ ਲਈ, ਦੇਖੋ ਜਾਰਜ ਐਚ. ਡਬਲਿਉ. ਬੁਸ਼।
ਜਾਰਜ ਵਾਕਰ ਬੁਸ਼ (ਜਨਮ: 6 ਜੁਲਾਈ 1946; ਅੰਗਰੇਜੀ: George Walker Bush) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 43ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਜੌਹਨ ਕੁਵਿੰਸੀ ਐਡਮਜ਼ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਏਸੇ ਰਾਸ਼ਟਰਪਤੀ ਸਨ ਜਿੰਨ੍ਹਾ ਦੇ ਪਿਤਾ ਵੀ ਰਾਸ਼ਟਰਪਤੀ ਰਹਿ ਚੁੱਕੇ ਹੋਣ। ਇਸ ਤੋ ਪਹਿਲਾਂ ਉਹਨਾਂ ਨੇ ਟੈਕਸਸ ਦੇ 46ਵੇਂ ਰਾਜਪਾਲ ਵਜੋ ਸੇਵਾ ਨਿਭਾਈ। ਉਹਨਾਂ ਨੇ ਆਪਣਾ ਪਦਭਾਰ 20 ਜਨਵਰੀ ਸੰਨ 2001 ਨੂੰ ਸੰਭਾਲਿਆ, 20 ਜਨਵਰੀ, 2009 ਨੂੰ ਉਹਨਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਦੀ ਕਮਾਨ ਸੌਂਪ ਦਿੱਤੀ। ਉਹ ਸੰਯੁਕਤ ਰਾਜ ਦੇ 41ਵੇ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਦੇ ਪੁੱਤਰ ਹਨ।[1]
ਵਿਸ਼ੇਸ਼ ਤੱਥ ਜਾਰਜ ਵਾਕਰ ਬੁਸ਼, 43ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ ...
ਜਾਰਜ ਵਾਕਰ ਬੁਸ਼ | |
---|---|
43ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2001 – ਜਨਵਰੀ 20, 2009 | |
ਉਪ ਰਾਸ਼ਟਰਪਤੀ | ਡਿਕ ਚੇਨੀ |
ਤੋਂ ਪਹਿਲਾਂ | ਬਿਲ ਕਲਿੰਟਨ |
ਤੋਂ ਬਾਅਦ | ਬਰਾਕ ਓਬਾਮਾ |
46ਵਾਂ ਟੈਕਸਸ ਦਾ ਰਾਜਪਾਲ | |
ਦਫ਼ਤਰ ਵਿੱਚ ਜਨਵਰੀ 17, 1995 – ਦਸਬੰਰ 21, 2000 | |
ਲੈਫਟੀਨੈਂਟ |
|
ਤੋਂ ਪਹਿਲਾਂ | ਐਨ ਰਿਚਰਡਸ |
ਤੋਂ ਬਾਅਦ | ਰਿਕ ਪੈਰੀ |
ਨਿੱਜੀ ਜਾਣਕਾਰੀ | |
ਜਨਮ | ਜਾਰਜ ਵਾਕਰ ਬੁਸ਼ (1946-07-06) ਜੁਲਾਈ 6, 1946 (ਉਮਰ 77) ਨਿਊ ਹੈਵਨ, ਕਨੈਕਟੀਕਟ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਲੌਰਾ ਵੈਚ (ਵਿ. 1977) |
ਬੱਚੇ |
|
ਮਾਪੇ |
|
ਰਿਹਾਇਸ਼ | ਪ੍ਰੇਰੀ ਚੈਪਲ ਰੈਂਚ, ਕਰਾਫੋਰਡ, ਟੈਕਸਾਸ, ਸੰਯੁਕਤ ਰਾਜ |
ਅਲਮਾ ਮਾਤਰ | |
ਕਿੱਤਾ |
|
ਦਸਤਖ਼ਤ | |
ਵੈੱਬਸਾਈਟ | |
ਛੋਟਾ ਨਾਮ |
|
ਫੌਜੀ ਸੇਵਾ | |
ਬ੍ਰਾਂਚ/ਸੇਵਾ |
|
ਸੇਵਾ ਦੇ ਸਾਲ | 1968–1974 |
ਰੈਂਕ | ਪਹਿਲਾ ਲੈਫਟੀਨੈਂਟ |
ਯੂਨਿਟ |
|
11 ਸਤੰਬਰ ਦੇ ਹਮਲਿਆਂ ਤੋਂ ਬਾਅਦ ਜਾਰਜ ਡਬਲਯੂ ਬੁਸ਼ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। 11 ਸਤੰਬਰ, 2001 ਨੂੰ ਰਿਕਾਰਡ ਕੀਤਾ ਗਿਆ | |
ਬੰਦ ਕਰੋ
ਰਾਜਨੀਤੀ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਬੁਸ਼ ਇੱਕ ਵਪਾਰੀ ਸਨ। ਤੇਲ ਅਤੇ ਗੈਸ ਦਾ ਉਤਪਾਦਨ ਕਰਨ ਵਾਲੀ ਕਈ ਕੰਪਨੀਆਂ ਨਾਲ ਉਹ ਜੁੜੇ ਰਹੇ ਸਨ ਅਤੇ 1989 ਤੋਂ 1998 ਤੱਕ ਟੈਕਸਸ ਰਿੰਜਰਸ ਬੇਸਬਾਲ ਕਲੱਬ ਦੇ ਸਾਥੀ ਮਾਲਿਕਾਂ ਵਿੱਚੋਂ ਇੱਕ ਸਨ।