ਚਿੱਟੀ ਗਿੱਧ
From Wikipedia, the free encyclopedia
ਚਿੱਟੀ ਗਿੱਧ ਜਾਂ ਮਿਸਰੀ ਗਿੱਧ (Neophron percnopterus), ਪੁਰਾਣੀ ਦੁਨੀਆ (ਜਿਸ ਵਿੱਚ ਦੋਨੋਂ ਅਮਰੀਕੀ ਮਹਾਂਦੀਪ ਸ਼ਾਮਿਲ ਨਹੀਂ) ਦੀ ਗਿੱਧ ਹੈ ਅਤੇ ਜਿਨਸ Neophron ਦਾ ਇੱਕੋ ਇੱਕ ਮੈਂਬਰ ਹੈ। ਇਹ ਦੁਨੀਆ ਦੇ ਵਿਆਪਕ ਖੇਤਰਾਂ ਵਿਚ; ਪੱਛਮੀ ਯੂਰਪ ਅਤੇ ਉੱਤਰੀ ਅਫਰੀਕਾ ਤੋਂ ਲੈ ਕੇ ਭਾਰਤ ਤੱਕ ਮਿਲਦਾ ਹੈ। ਖੰਭਾਂ ਥੱਲੇ ਦਾ ਭਿੜਵਾਂ ਪੈਟਰਨ ਅਤੇ ਫਾਨੇ ਦੀ ਸ਼ਕਲ ਦੀ ਪੂਛ ਉਡਾਣ ਵਿੱਚ ਇਸ ਨੂੰ ਵਿਲੱਖਣ ਬਣਾ ਦਿੰਦੀ ਹੈ ਅਤੇ ਇਹ ਦਿਨ ਦੇ ਨਿੱਘੇ ਗਰਮ ਹਿੱਸਿਆਂ ਦੌਰਾਨ ਉਪਰ ਥਰਮਲਾਂ ਵਿੱਚ ਚਲੇ ਜਾਂਦਾ ਹੈ।ਗਿੱਧ ਆਪਣੀ ਪ੍ਰਜਾਤੀ ਦੇ ਹੋਰ ਪੰਛੀਆਂ ਦੀ ਤਰ੍ਹਾਂ ਮੁੱਖ ਕਰਕੇ ਲਾਸ਼ਾਂ ਦਾ ਹੀ ਸੇਵਨ ਕਰਦਾ ਹੈ ਲੇਕਿਨ ਇਹ ਅਵਸਰਵਾਦੀ ਵੀ ਹੁੰਦਾ ਹੈ ਅਤੇ ਛੋਟੇ ਥਣਧਾਰੀਆਂ, ਪੰਛੀਆਂ, ਅਤੇ ਸੱਪਸਲੂੰਡੀਆਂ ਦਾ ਸ਼ਿਕਾਰ ਕਰ ਲੈਂਦਾ ਹੈ। ਹੋਰ ਪੰਛੀਆਂ ਦੇ ਆਂਡੇ ਵੀ ਇਹ ਖਾ ਲੈਂਦਾ ਹੈ ਅਤੇ ਜੇਕਰ ਆਂਡੇ ਵੱਡੇ ਹੁੰਦੇ ਹਨ ਤਾਂ ਇਹ ਚੋਂਚ ਵਿੱਚ ਛੋਟਾ ਪੱਥਰ ਫੜ ਕੇ ਆਂਡੇ ਉੱਤੇ ਮਾਰਕੇ ਤੋੜ ਲੈਂਦਾ ਹੈ। ਆਲ੍ਹਣਾ ਬਣਾਉਂਦੇ ਸਮਾਂ ਇਹ ਛੋਟੀ ਟਾਹਣੀ ਚੁੰਜ ਵਿੱਚ ਫੜਕੇ ਜਾਨਵਰਾਂ ਦੀ ਉੰਨ ਨੂੰ ਟਾਹਣੀ ਦੁਆਲੇ ਲਪੇਟ ਕੇ ਆਪਣੇ ਆਲ੍ਹਣੇ ਵਿੱਚ ਰੱਖਦਾ ਹੈ ਜਿਸਦੇ ਨਾਲ ਆਲ੍ਹਣੇ ਦਾ ਤਾਪਮਾਨ ਬਾਹਰ ਦੇ ਤਾਪਮਾਨ ਨਾਲੋਂ ਜਿਆਦਾ ਰਹਿੰਦਾ ਹੈ। ਮਿਸਰ ਦੇ ਗਿਰਝ ਦਰਮਿਆਨੇ ਤਾਪਮਾਨ ਵਾਲੇ ਖੇਤਰਾਂ ਵਿੱਚ ਜਣਨ ਦੇ ਬਾਅਦ ਸਰਦੀਆਂ ਵਿੱਚ ਦੱਖਣ ਵੱਲ ਮਾਈਗਰੇਟ ਕਰ ਜਾਂਦੇ ਹਨ। ਤਪਤ ਖੰਡੀ ਆਬਾਦੀ ਮੁਕਾਬਲਤਨ ਸੁਸਤ ਰਹਿੰਦੀਆਂ ਹਨ। ਇਸ ਪ੍ਰਜਾਤੀ ਦੀ ਆਬਾਦੀ 20ਵੀੰ ਸਦੀ ਵਿੱਚ ਗਿਰਾਵਟ ਵੱਲ ਹੈ ਅਤੇ ਕੁਝ ਟਾਪੂਆਂ ਤੇ ਆਬਾਦੀਆਂ ਸ਼ਿਕਾਰ, ਦੁਰਘਟਨਾਵਸ ਜ਼ਹਿਰ, ਅਤੇ ਬਿਜਲੀ ਦੀਆਂ ਲਾਈਨਾਂ ਦੇ ਨਾਲ ਟੱਕਰ ਦੇ ਕਾਰਨ ਖ਼ਤਰੇ ਵਿੱਚ ਹਨ।ਪ੍ਰਾਚੀਨ ਮਿਸਰ ਵਿੱਚ ਚਿੱਟੀ ਗਿਰਝ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਉੱਥੇ ਧਾਰਮਿਕ ਆਗੂਆਂ ਵੱਲੋਂ ਚਿੱਟੀ ਗਿਰਝ ਨੂੰ ਸੱਭਿਆਚਾਰ ਤੇ ਸ਼ਾਹੀ ਸਲਤਨਤ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਸੀ। ਚਿੱਟੀ ਗਿਰਝ ਦਿਨ ਵਿੱਚ ਸਰਗਰਮ ਰਹਿੰਦੀ ਹੈ ਅਤੇ ਭੋਜਨ ਦੀ ਖੋਜ ਕਰਦੀ ਹੋਈ 80 ਮੀਲ ਤਕ ਦੂਰ ਨਿਕਲ ਜਾਂਦੀ ਹੈ। ਵਿਗਿਆਨੀਆਂ ਨੇ ਚਿੱਟੀ ਗਿਰਝ ਦੀ ਉਮਰ ਲਗਪਗ 37 ਸਾਲ ਦੇ ਕਰੀਬ ਦੱਸੀ ਹੈ। ਚਿੱਟੀ ਗਿਰਝ ਮਰੇ ਹੋਏ ਜਾਨਵਰਾਂ ਦਾ ਮਾਸ ਖਾ ਕੇ ਸਾਨੂੰ ਸਾਫ਼ ਸੁਥਰਾ ਵਾਤਾਵਰਣ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।[2]