ਗਲੋਰੀਆ ਸਟੀਨਮ
From Wikipedia, the free encyclopedia
ਗਲੋਰੀਆ ਮੈਰੀ ਸਟੀਨਮ (ਜਨਮ 25 ਮਾਰਚ, 1934) ਇੱਕ ਅਮਰੀਕੀ [ਨਾਰੀਵਾਦ ਨਾਰੀਵਾਦੀ], ਪੱਤਰਕਾਰ ਅਤੇ ਸਮਾਜਿਕ ਅਤੇ ਰਾਜਨੀਤਿਕ ਕਾਰਕੁੰਨ ਹੈ, ਜੋ 1960 ਦੇ ਦਹਾਕੇ ਦੇ ਅੰਤ ਵਿੱਚ ਅਤੇ 1970 ਦੇ ਦਹਾਕੇ ਵਿੱਚ ਨਾਰੀਵਾਦੀ ਲਹਿਰ ਲਈ ਇੱਕ ਨੇਤਾ ਅਤੇ ਇੱਕ ਬੁਲਾਰੇ ਵਜੋਂ ਕੌਮੀ ਪੱਧਰ 'ਤੇ ਜਾਣੀ ਗਈ ਸੀ।
ਵਿਸ਼ੇਸ਼ ਤੱਥ ਗਲੋਰੀਆ ਸਟੀਨਮ, ਜਨਮ ...
ਗਲੋਰੀਆ ਸਟੀਨਮ | |
---|---|
ਜਨਮ | ਗਲੋਰੀਆ ਮੈਰੀ ਸਟੀਨਮ ਮਾਰਚ 25, 1934 (ਉਮਰ 83) ਟੋਲੇਡੋ, ਓਹੀਓ, ਸੰਯੁਕਤ ਰਾਜ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਸਮਿੱਥ ਕਾਲੇਜ |
ਪੇਸ਼ਾ | ਮਿਸ ਅਤੇ ਨਿਊਯਾਰਕ ਮੈਗਜ਼ੀਨਾਂ ਲਈ ਲੇਖਕ ਅਤੇ ਪੱਤਰਕਾਰ |
ਲਹਿਰ | ਨਾਰੀਵਾਦ[1] |
ਬੋਰਡ ਮੈਂਬਰ | ਵੁਮਨਜ਼ ਮੀਡੀਆ ਸੈਂਟਰ |
ਜੀਵਨ ਸਾਥੀ |
David Bale
(ਵਿ. 2000; |
ਪਰਿਵਾਰ | ਕ੍ਰਿਸਚਨ ਬੇਲ (ਮਤਰੇਆ ਪੁੱਤਰ) |
ਵੈੱਬਸਾਈਟ | gloriasteinem.com |
ਦਸਤਖ਼ਤ | |
ਬੰਦ ਕਰੋ
ਸਟੀਨਮ ਨਿਊਯਾਰਕ ਮੈਗਜ਼ੀਨ ਲਈ ਇੱਕ ਕਾਲਮਨਵੀਸ ਅਤੇ ਮਿਸਜ਼ ਮੈਗਜ਼ੀਨ ਦੀ ਇੱਕ ਸਹਿ-ਸੰਸਥਾਪਕ ਸੀ। 1969 ਵਿਚ, ਸਟੀਨੇਮ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ, "ਆਫਟਰ ਬਲੈਕ ਪਾਵਰ, ਵੁਮੈਨਸ ਲਿਬਰੇਸ਼ਨ",[2] ਜਿਸ ਨੇ ਉਸ ਨੂੰ ਇੱਕ ਨਾਰੀਵਾਦੀ ਨੇਤਾ ਵਜੋਂ ਰਾਸ਼ਟਰੀ ਪ੍ਰਸਿੱਧੀ ਦਿਵਾਈ ਸੀ।[3]