ਖ਼ਾਗਾਨ
From Wikipedia, the free encyclopedia
ਖ਼ਾਗਾਨ ਜਾਂ ਖ਼ਾਕਾਨ (ਮੰਗੋਲ: хаган, ਫਾਰਸੀ: خاقان) ਮੰਗੋਲਿਆਈ ਅਤੇ ਤੁਰਕੀ ਭਾਸ਼ਾਵਾਂ ਵਿੱਚ ਸਮਰਾਟ ਦੇ ਬਰਾਬਰ ਦੀ ਇੱਕ ਸ਼ਾਹੀ ਉਪਾਧੀ ਸੀ। ਇਸੇ ਤਰ੍ਹਾਂ ਖ਼ਾਗਾਨਤ ਇਨ੍ਹਾਂ ਭਾਸ਼ਾਵਾਂ ਵਿੱਚ ਸਾਮਰਾਜ ਲਈ ਸ਼ਬਦ ਸੀ। ਖ਼ਾਗਾਨ ਨੂੰ ਕਦੇ ਕਦੇ ਖ਼ਾਨਾਂ ਦਾ ਖ਼ਾਨ ਯਾ ਖ਼ਾਨ-ਏ-ਖ਼ਾਨਾ ਵੀ ਅਨੁਵਾਦਿਤ ਕੀਤਾ ਜਾਂਦਾ ਹੈ, ਜੋ ਮਹਾਰਾਜ (ਯਾਨੀ ਰਾਜਾਵਾਂ ਦਾ ਰਾਜਾ) ਜਾਂ ਸ਼ਹਨਸ਼ਾਹ (ਯਾਨੀ ਸ਼ਾਹਾਂ ਦਾ ਸ਼ਾਹ) ਦੇ ਬਰਾਬਰ ਹੈ। ਜਦੋਂ ਮੰਗੋਲ ਸਾਮਰਾਜ ਵੱਡਾ ਹੋ ਗਿਆ ਸੀ ਤਾਂ ਉਸਦੇ ਭਿੰਨ ਹਿੱਸੀਆਂ ਨੂੰ ਵੱਖ ਵੱਖ ਖ਼ਾਨਾਂ ਦੇ ਹਵਾਲੇ ਕਰ ਦਿੱਤਾ ਸੀ। ਇਨ੍ਹਾਂ ਸਭ ਖ਼ਾਨਾਂ ਵਿੱਚੋਂ ਸਰਵੋੱਚ ਖ਼ਾਨ ਨੂੰ ਖ਼ਾਗਾਨ ਕਿਹਾ ਜਾਂਦਾ ਸੀ।[1] ਮੰਗੋਲ ਸਾਮਰਾਜ ਦੇ ਟੁੱਟਣ ਅਤੇ ਮੱਧ 14ਵੀ ਸਦੀ ਵਿੱਚ ਯੂਆਨ ਰਾਜਵੰਸ਼ ਦੇ ਪਤਨ ਦੇ ਬਾਅਦ, ਮੰਗੋਲਾਂ ਨੂੰ ਇੱਕ ਸਿਆਸੀ ਗੜਬੜ ਵਿੱਚ ਬਦਲ ਦਿੱਤਾ। ਦਯਨ ਖਾਨ (1464-1517/1543) ਨੂੰ ਇੱਕ ਵਾਰ ਬਾਦਸ਼ਾਹ ਦੇ ਅਧਿਕਾਰ ਦੇ ਦਿੱਤੇ ਗਏ ਸਨ ਅਤੇ ਉਸਨੇ ਥੋੜੇ ਸਮੇਂ ਵਿੱਚ ਹੀ ਮੰਗੋਲੀਆ ਦੇ ਵਾਸੀਆਂ ਵਿੱਚ ਆਪਣਾ ਵੱਕਾਰ ਸਥਾਪਤ ਕਰ ਲਿਆ ਸੀ।