ਕੁਤਰਦੰਦੀ ਜੀਵ
From Wikipedia, the free encyclopedia
ਕੁਤਰਦੰਦ ਜਾਂ ਕੁਤਰਦੰਦੀ ਜੀਵ ਜਾਂ ਕੁਤਰਖਾਣੇ ਜੀਵ (English: Rodent) ਰੋਡੈਂਸ਼ੀਆ ਕੁੱਲ ਦੇ ਥਣਧਾਰੀ ਜੀਵ ਹਨ ਜਿਹਨਾਂ ਦੇ ਉਤਲੀਆਂ ਅਤੇ ਹੇਠਲੀਆਂ ਹੜਬਾਂ ਦੋਹਾਂ ਉੱਤੇ ਲਗਾਤਾਰ ਵਧਦੇ ਕੁਤਰਨ ਵਾਲ਼ੇ ਦੰਦਾਂ ਦਾ ਇੱਕ ਜੋੜਾ ਹੁੰਦਾ ਹੈ। ਥਣਧਾਰੀਆਂ ਦੀਆਂ ਸਾਰੀਆਂ ਜਾਤੀਆਂ ਦਾ ਲਗਭਗ 40 ਫ਼ੀਸਦੀ ਹਿੱਸਾ ਕੁਤਰਦੰਦਾਂ ਦਾ ਹੈ ਅਤੇ ਇਹ ਅੰਟਾਰਕਟਿਕਾ ਤੋਂ ਛੁੱਟ ਸਾਰੇ ਮਹਾਂਦੀਪਾਂ ਵਿੱਚ ਮਿਲਦੇ ਹਨ। ਇਹ ਕਈ ਤਰ੍ਹਾਂ ਦੇ ਮੌਸਮਾਂ 'ਚ ਰਹਿ ਲੈਂਦੇ ਹਨ। ਇਹਨਾਂ ਦੀਆਂ ਕੁਝ ਜਾਤੀਆਂ ਰੁੱਖ-ਪਸੰਦ, ਖੁੱਡ-ਪਸੰਦ ਅਤੇ ਅਰਧ-ਜਲੀ ਵੀ ਹਨ। ਆਮ ਕੁਤਰਦੰਦਾਂ ਵਿੱਚ ਚੂਹੇ, ਕਾਟੋਆਂ, ਊਦਬਿਲਾਉ ਆਦਿ ਸ਼ਾਮਲ ਹਨ।
ਵਿਕੀਮੀਡੀਆ ਕਾਮਨਜ਼ ਉੱਤੇ Rodentia ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਕੁਤਰਦੰਦੀ ਜੀਵ Temporal range: ਮੂਹਰਲਾ ਪੈਲੀਓਸੀਨ – ਅਜੋਕਾ ਸਮਾਂ,, Scientific classification ...
ਬੰਦ ਕਰੋ