ਕਾਲ ਗਰਲ
ਕਾਮ ਕਰਮੀ / From Wikipedia, the free encyclopedia
ਇੱਕ ਕਾਲ ਗਰਲ ਜਾਂ ਔਰਤ ਐਸਕੋਰਟ ਇੱਕ ਸੈਕਸ ਵਰਕਰ ਹੁੰਦੀ ਹੈ, ਜੋ (ਇੱਕ ਗਲੀ ਵਾਲਕਰ ਦੇ ਉਲਟ) ਆਪਣੇ ਧੰਦੇ ਨੂੰ ਜਾਂ ਪੇਸ਼ੇ ਨੂੰ ਜਨਤਕ ਤੌਰ 'ਤੇ ਨਹੀਂ ਦਿਖਾਉਂਦੀਆਂ, ਅਤੇ ਨਾ ਹੀ ਉਹ ਆਮ ਤੌਰ 'ਤੇ ਕਿਸੇ ਤਰ੍ਹਾਂ ਦੇ ਕੋਠਿਆਂ ਨਾਲ ਮਿਲ ਕੇ ਕੰਮ ਕਰਦੀਆਂ ਹਨ, ਹਾਲਾਂਕਿ ਉਹਨਾਂ ਨੂੰ ਕਿਸੇ ਐਸਕੋਰਟ ਏਜੰਸੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ।[1][2] ਗਾਹਕ ਨੂੰ ਪਹਿਲਾਂ ਅਪੁਆਇੰਟਮੈਂਟ ਲੈਨੀ ਪੈਂਦੀ ਹੈ, ਇਹ ਆਮ ਤੌਰ 'ਤੇ ਟੈਲੀਫ਼ੋਨ ਨੰਬਰ 'ਤੇ ਕਾਲ ਕਰਕੇ ਲਈ ਜਾਂਦੀ ਹੈ। ਕਾਲ ਗਰਲਸ ਅਕਸਰ ਆਪਣੀਆਂ ਸੇਵਾਵਾਂ ਦਾ ਇਸ਼ਤਿਹਾਰ ਛੋਟੇ ਵਿਗਿਆਪਨ ਵਾਲੇ ਰਸਾਲੇ ਅਤੇ ਇੰਟਰਨੈੱਟ ਰਾਹੀ ਦਿੰਦਿਆਂ ਹਨ, ਹਾਲਾਂਕਿ ਵਿਚਕਾਰਲਾ ਵਿਗਿਆਪਨ, ਜਿਵੇਂ ਕਿ ਐਸਕੋਰਟ ਏਜੰਸੀ, ਐਸਕੋਰਟਾਂ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਿਲ ਹੁੰਦਾ ਹੈ, ਜਦਕਿ, ਅਕਸਰ ਘੱਟ ਹੀ, ਕੁਝ ਨੂੰ ਇੱਕ ਦਲਾਲ ਦੁਆਰਾ ਸੰਭਾਲਿਆ ਜਾਂਦਾ ਹੈ।[3] ਕਾਲ ਗਰਲਜ਼ ਇਨਕਾਲ ਕੰਮ ਕਰਦੀਆਂ ਹਨ, ਜਿੱਥੇ ਗਾਹਕ ਉਹਨਾਂ ਕੋਲ ਖ਼ੁਦ ਆਉਂਦਾ ਹੈ, ਜਾਂ ਆਉਟਕਾਲ, ਜਿੱਥੇ ਉਹ ਬਾਹਰ ਕਿਤੇ ਗਾਹਕ ਕੋਲ ਜਾਂਦੀਆਂ ਹਨ। ਕਈ ਪੋਰਨ ਸਟਾਰਸ ਨੂੰ ਐਸਕੋਰਟ ਵਜੋਂ ਵੀ ਜਾਣਿਆ ਜਾਂਦਾ ਹੈ।[4]