ਓਲੀਵਰ ਹੈਵੀਸਾਈਡ
ਅੰਗਰੇਜ਼ੀ ਇਲੈਕਟ੍ਰੀਕਲ ਇੰਜੀਨੀਅਰ, ਹਿਸਾਬਦਾਨ ਅਤੇ ਭੌਤਿਕ ਵਿਗਿਆਨੀ / From Wikipedia, the free encyclopedia
ਓਲੀਵਰ ਹੈਵੀਸਾਈਡ (ਜਨਮ:ਕੈਮਡਨ, ਲੰਡਨ 18 ਮਈ 1850 – ਮੌਤ:ਟੌਰਕੁਏ, ਡੇਵਨ 3 ਫ਼ਰਵਰੀ 1925) ਆਪ ਇੱਕ ਸਿੱਖਿਅਤ ਅੰਗਰੇਜ਼ ਇਲੈਕਟ੍ਰੀਕਲ ਇੰਜੀਨੀਅਰ, ਹਿਸਾਬਦਾਨ ਅਤੇ ਭੌਤਿਕ ਵਿਗਿਆਨੀ ਸੀ।
ਵਿਸ਼ੇਸ਼ ਤੱਥ ਓਲੀਵਰ ਹੈਵੀਸਾਈਡ, ਜਨਮ ...
ਓਲੀਵਰ ਹੈਵੀਸਾਈਡ | |
---|---|
ਜਨਮ | (1850-05-18)18 ਮਈ 1850 ਕੈਮਡਨ, ਮਿਡਲਸੈਕਸ, ਇੰਗਲੈਂਡ |
ਮੌਤ | 3 ਫਰਵਰੀ 1925(1925-02-03) (ਉਮਰ 74) ਟੌਰਕੁਏ, ਡੇਵਨ, ਇੰਗਲੈਂਡ |
ਰਾਸ਼ਟਰੀਅਤਾ | ਬ੍ਰਿਟਿਸ਼ |
ਲਈ ਪ੍ਰਸਿੱਧ | ਹੈਵੀਸਾਈਡ ਕਵਰ-ਅਪ ਮੈਥਡ ਕੇਨੈੱਲੀ-ਹੈਵੀਸਾਈਡ ਪਰਤ ਰੀਐਕਟੈਂਸ ਹੈਵੀਸਾਈਡ ਸਟੈਪ ਫ਼ੰਕਸ਼ਨ ਡਿਫ਼ਰੈਂਸ਼ਿਅਲ ਓਪਰੇਟਰ ਵੈਕਟਰ ਕੈਲਕੂਲਸ ਹੈਵੀਸਾਈਡ ਕੰਡੀਸ਼ਨ ਕੋਐਕਸੀਅਲ ਕੇਬਲ |
ਪੁਰਸਕਾਰ | ਫ਼ੈਰਾਡੇ ਮੈਡਲ (1922) ਰਾਇਲ ਸੋਸਾਇਟੀ ਦਾ ਮੈਂਬਰ[1] |
ਵਿਗਿਆਨਕ ਕਰੀਅਰ | |
ਖੇਤਰ | ਇਲੈਕਟ੍ਰੀਕਲ ਇੰਜੀਨੀਅਰਿੰਗ, ਗਣਿਤ ਅਤੇ ਭੌਤਿਕ ਵਿਗਿਆਨ |
ਅਦਾਰੇ | ਗ੍ਰੇਟ ਨਾਰਦਨ ਟੈਲੀਗ੍ਰਾਫ਼ ਕੰਪਨੀ (Great Northern Telegraph Company) |
ਨੋਟ | |
ਮਸ਼ਹੂਰ ਪੰਕਤੀ: ਕੀ ਮੈਂ ਆਪਣੇ ਰਾਤ ਦੇ ਖਾਣੇ ਨੂੰ ਮਨ੍ਹਾਂ ਕਰ ਦੇਵਾਂ ਕਿਉਂਕਿ ਮੈਨੂੰ ਪਾਚਨ ਕਿਰਿਆ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ।? |
ਬੰਦ ਕਰੋ
ਭਾਵੇਂ ਆਪਣੇ ਸਮਿਆਂ ਦੌਰਾਨ ਉਹ ਦੁਨੀਆ ਦਾ ਇੱਕ ਮਸ਼ਹੂਰ ਵਿਗਿਆਨੀ ਸੀ, ਪਰ ਅੱਜਕੱਲ੍ਹ ਦੀ ਦੁਨੀਆ ਨੂੰ ਪਤਾ ਨਹੀਂ ਹੈ ਕਿ ਉਸਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਕਿੰਨਾ ਯੋਗਦਾਨ ਦਿੱਤਾ ਸੀ। ਉਸਨੇ ਬਿਜਲਈ ਸਰਕਟਾਂ ਨੂੰ ਸਮਝਣ ਲਈ ਕੰਪਲੈਕਸ ਅੰਕਾਂ ਦੀ ਵਰਤੋਂ ਕੀਤੀ ਸੀ ਅਤੇ ਇਲੈਕਟ੍ਰੋਮੈਗਨੈਟਿਕ ਵੇਵ ਥਿਊਰੀ ਤੇ ਬਹੁਤ ਸਾਰਾ ਕੰਮ ਕੀਤਾ ਸੀ ਜਿਸ ਨਾਲ ਡਿਫ਼ਰੈਂਸ਼ੀਅਲ ਸਮੀਕਰਨਾਂ ਨਾਲ ਕੰਮ ਕਰਨ ਲਈ ਨਵੇਂ ਤਰੀਕਿਆਂ ਨੂੰ ਲੱਭਣਾ ਜ਼ਰੂਰੀ ਹੋ ਗਿਆ। ਉਸਨੇ ਮੈਕਸਵੈਲ ਸਮੀਕਰਨਾਂ ਅਤੇ ਵੈਕਟਰ ਕੈਲਕੂਲਸ ਉੱਪਰ ਵੀ ਕੰਮ ਕੀਤਾ। ਆਈਨੋਸਫੀਅਰ ਦਾ ਇੱਕ ਹਿੱਸਾ ਵੀ ਉਸਦੇ ਨਾਮ ਉੱਪਰ ਰੱਖਿਆ ਗਿਆ ਸੀ ਜਿਸਨੂੰ ਕੇਨੈੱਲੀ-ਹੈਵੀਸਾਈਡ ਪਰਤ ਕਿਹਾ ਜਾਂਦਾ ਹੈ। ਉਸਦਾ ਸੁਭਾਅ ਬਹੁਤ ਤਿੱਖਾ ਸੀ ਜਿਸ ਕਰਕੇ ਬਹੁਤ ਸਾਰੇ ਲੋਕ ਉਸਨੂੰ ਇੱਕ ਪਾਗਲ ਵਿਗਿਆਨੀ ਕਹਿੰਦੇ ਸਨ।