ਆਰਥਰ ਮਿਲਰ
From Wikipedia, the free encyclopedia
ਆਰਥਰ ਮਿਲਰ (17 ਅਕਤੂਬਰ 1915 – 10 ਫਰਵਰੀ 2005) ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ ਸਨ।[1] ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਮਾਜਕ ਮਜ਼ਮੂਨਾਂ ਉੱਤੇ ਡਰਾਮੇ ਲਿਖਣ ਵਾਲੇ ਮਿਲਰ ਨੇ ਬਹੁਚਰਚਿਤ 'ਦ ਅਮੇਰਿਕਨ ਡਰੀਮ' ਯਾਨੀ 'ਅਮਰੀਕੀ ਸੁਪਨੇ' ਦੀਆਂ ਅਨੇਕ ਖਾਮੀਆਂ ਅਮਰੀਕੀ ਜਨਤਾ ਅਤੇ ਸੰਸਾਰ ਦੇ ਸਾਹਮਣੇ ਰਖੀਆਂ। ਇਸ ਕਾਰਨ ਉਹਨਾਂ ਦੀ ਆਲੋਚਨਾ ਵੀ ਹੋਈ ਲੇਕਿਨ ਉਸਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੇ ਨਾਟਕਾਂ ਵਿੱਚ ਆਧੁਨਿਕ ਸਮਾਜ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਰੱਖਿਆ। ਉਹਨਾਂ ਨੇ ਆਲ ਮਾਈ ਸਨਜ (1947), ਡੈੱਥ ਆਫ ਏ ਸੇਲਜਮੈਨ (1949), ਦ ਕਰੂਸੀਬਲ (1953) ਅਤੇ ਏ ਵਿਊ ਫਰਾਮ ਦ ਬ੍ਰਿਜ਼ (ਇਕਾਂਗੀ, 1955; ਸੋਧਿਆ ਦੋ-ਅੰਕੀ, 1956) ਵਰਗੇ ਡਰਾਮੇ ਲਿਖੇ। 1949 ਵਿੱਚ ਇੱਕ ਸੇਲਜਮੈਨ ਦੀ ਮੌਤ (ਡੈੱਥ ਆਫ ਏ ਸੇਲਜਮੈਨ) ਦਾ ਮੰਚਨ ਹੋਇਆ ਤਾਂ ਉਹ ਰਾਤੋ - ਰਾਤ ਹੀ ਹਰਮਨ ਪਿਆਰੇ ਹੋ ਗਏ। ਇਹ ਇੱਕ ਆਮ ਵਿਅਕਤੀ ਵਿਲੀ ਲੋਮੈਨ ਦੀ ਕਹਾਣੀ ਸੀ, ਜਿਸਦਾ ਅਮਰੀਕਾ ਦੇ ਪੂੰਜੀਵਾਦ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਜੋ ਪੇਸ਼ਾਵਰਾਨਾ ਸਫਲਤਾ ਲਈ ਕੰਮ ਕਰਦੇ ਹੋਏ, ਭਾਰੀ ਦਬਾਵਾਂ ਵਿੱਚ ਘਿਰਿਆ ਹੋਇਆ, ਦਮ ਤੋੜ ਦਿੰਦਾ ਹੈ। ਇਸ ਡਰਾਮੇ ਲਈ ਉਹਨਾਂ ਨੂੰ 1949 ਵਿੱਚ ਪੁਲਿਟਜਰ ਪੁਰਸਕਾਰ ਵੀ ਮਿਲਿਆ। ਮਿਲਰ ਦੀ ਇਹ ਯੋਗਤਾ ਸੀ ਕਿ ਉਹ ਬਿਲਕੁਲ ਨਿਜੀ ਜਾਂ ਵਿਅਕਤੀਗਤ ਕਹਾਣੀਆਂ ਨੂੰ ਵੀ ਵਿਆਪਕ ਸਮਾਜਕ ਸਰੂਪ ਪ੍ਰਦਾਨ ਕਰ ਦਿੰਦੇ ਸਨ।
ਆਰਥਰ ਮਿਲਰ | |
---|---|
ਜਨਮ | ਆਰਥਰ ਐਸ਼ਰ ਮਿਲਰ 17 ਅਕਤੂਬਰ 1915 |
ਮੌਤ | 10 ਫਰਵਰੀ 2005 ਰੌਕਸਬਰੀ, ਕੋਨੈਕਟੀਕੱਟ, ਯੂਨਾਇਟਡ ਸਟੇਟਸ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਮਿਸ਼ੀਗਨ ਯੂਨੀਵਰਸਿਟੀ |
ਪੇਸ਼ਾ | ਨਾਟਕਕਾਰ ਅਤੇ ਨਿਬੰਧਕਾਰ |
ਜੀਵਨ ਸਾਥੀ | ਮੇਰੀ ਸਲੈਟਰੀ (1940-1956); 2 ਬੱਚੇ ਮੇਰਲਿਨ ਮੁਨਰੋ (1956–1961); 2 ਜਨਮ ਤੋਂ ਪਹਿਲਾਂ ਮੌਤ ਇੰਗੇ ਮੂਰਾਥ (1962–2002; ; 2 ਬੱਚੇ) |
ਬੱਚੇ | ਜੇਨ ਰਾਬਰਟ ਰੇਬੇਕਾ ਡੇਨੀਅਲ |
ਰਿਸ਼ਤੇਦਾਰ | ਜੋਆਨ ਕੋਪਲੈਂਡ (ਭੈਣ) ਕੇਰਮਿਟਮਿਲਰ (ਭਰਾ) |
ਪੁਰਸਕਾਰ | ਡਰਾਮੇ ਲਈ ਪੁਲਿਤਜ਼ਰ ਪ੍ਰਾਈਜ਼ (1949) ਕਨੇਡੀ ਸੈਂਟਰ ਆਨਰਜ (1984) ਪ੍ਰਾਇਮੀਅਮ ਇਮਪੀਰੀਆਲ (2001) |
ਦਸਤਖ਼ਤ | |