ਆਦਮ ਅਤੇ ਹੱਵਾ
From Wikipedia, the free encyclopedia
ਆਦਮ ਅਤੇ ਹੱਵਾ, ਅਬਰਾਹਾਮੀ ਧਰਮਾਂ ਦੀ ਰਚਨਾ ਮਿੱਥ ਅਨੁਸਾਰ,[1][2][3][4][5] ਪਹਿਲੇ ਆਦਮੀ ਅਤੇ ਔਰਤ ਅਤੇ ਸਭ ਇਨਸਾਨਾਂ ਦੇ ਪੂਰਵਜ ਸਨ।[6] ਆਦਮ ਅਤੇ ਹੱਵਾ ਦੀ ਕਹਾਣੀ, ਇਸ ਵਿਸ਼ਵਾਸ ਦਾ ਧੁਰਾ ਹੈ ਕਿ ਪਰਮੇਸ਼ੁਰ ਨੇ ਮਨੁੱਖੀ ਜੀਵ ਨੂੰ ਧਰਤੀ ਉੱਤੇ ਫਿਰਦੌਸ ਵਿੱਚ ਰਹਿਣ ਲਈ ਬਣਾਇਆ, ਭਾਵੇਂ ਉਹ ਉਥੋਂ ਦੂਰ ਹੋ ਗਏ ਅਤੇ ਦੁੱਖ ਅਤੇ ਬੇਇਨਸਾਫ਼ੀ ਨਾਲ ਭਰਪੂਰ ਮੌਜੂਦਾ ਸੰਸਾਰ ਬਣ ਗਏ। ਇਹ ਇਸ ਵਿਸ਼ਵਾਸ ਨੂੰ ਆਧਾਰ ਪ੍ਰਦਾਨ ਕਰਦਾ ਹੈ ਕਿ ਮਨੁੱਖਤਾ ਮੂਲ ਤੌਰ 'ਤੇ ਇੱਕ ਹੀ ਪਰਿਵਾਰ ਹੈ, ਹਰ ਕਿਸੇ ਦੇ ਮੁਢਲੇ ਪੂਰਵਜ ਇੱਕ ਹੀ ਜੋੜਾ ਸਨ।[7] ਇਹ ਈਸਾਈ ਧਰਮ ਦੇ ਮਹੱਤਵਪੂਰਨ ਵਿਸ਼ਵਾਸਾਂ - ਆਦਮੀ ਦੀ ਗਿਰਾਵਟ ਅਤੇ ਮੂਲ ਪਾਪ ਦੀਆਂ ਧਾਰਨਾਵਾਂ ਲਈ ਧਾਰਮਿਕ ਆਧਾਰ ਪ੍ਰਦਾਨ ਕਰਦਾ ਹੈ, ਭਾਵੇਂ ਆਮ ਤੌਰ 'ਤੇ ਯਹੂਦੀ ਧਰਮ ਜਾਂ ਇਸਲਾਮ ਇਨ੍ਹਾਂ ਧਾਰਨਾਵਾਂ ਨਾਲ ਸਹਿਮਤ ਨਹੀਂ ਹਨ।[8][9]