ਅਲੈਗਜ਼ੈਂਡਰ ਹਰਜਨ
From Wikipedia, the free encyclopedia
ਅਲੈਗਜ਼ੈਂਡਰ ਇਵਾਨੋਵਿਚ ਹਰਜਨ (ਰੂਸੀ: Алекса́ндр Ива́нович Ге́рцен; ਅਪਰੈਲ 6 [ਪੁ.ਤ. 25 ਮਾਰਚ] 1812 – ਜਨਵਰੀ 21 [ਪੁ.ਤ. 9 ਜਨਵਰੀ] 1870) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ, ਜਿਹਨਾਂ ਵਿੱਚੋਂ ਬਹੁਤ ਸਾਰੀਆਂ ਉਦੋਂ ਲਿਖੀਆਂ ਜਦ ਉਹ ਲੰਡਨ ਵਿੱਚ ਜਲਾਵਤਨ ਸੀ, ਦੇ ਨਾਲ ਰੂਸ ਵਿਚਲੀ ਸਥਿਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਅਜਿਹਾ ਸਿਆਸੀ ਮਾਹੌਲ ਪੈਦਾ ਕਰਨ ਵਿੱਚ ਯੋਗਦਾਨ ਪਾਇਆ ਕਿ 1861 ਵਿੱਚ ਭੌਂ-ਗ਼ੁਲਾਮਾਂ ਨੂੰ ਮੁਕਤੀ ਮਿਲੀ। ਉਸ ਨੇ ਆਪਣਾ ਮਹੱਤਵਪੂਰਨ ਸਮਾਜਿਕ ਨਾਵਲ ਦੋਸ਼ੀ ਕੌਣ? (1845-46) ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੀ ਆਤਮਕਥਾ, ਮੇਰੇ ਅਤੀਤ ਅਤੇ ਵਿਚਾਰ, (1852-1870 ਵਿੱਚ ਲਿਖੀ) ਅਕਸਰ ਰੂਸੀ ਸਾਹਿਤ ਵਿੱਚ ਇਸ ਵਿਧਾ ਦਾ ਬੇਹਤਰੀਨ ਨਮੂਨਾ ਮੰਨਿਆ ਜਾਂਦਾ ਹੈ।[1]
ਅਲੈਗਜ਼ੈਂਡਰ ਹਰਜਨ | |
---|---|
ਜਨਮ | ਅਲੈਗਜ਼ੈਂਡਰ ਇਵਾਨੋਵਿਚ ਹਰਜਨ 6 ਅਪਰੈਲ1812 ਮਾਸਕੋ, ਰੂਸ |
ਮੌਤ | 21 ਜਨਵਰੀ 1870 ਪੈਰਿਸ, ਫਰਾਂਸ |
ਕਾਲ | 19th century philosophy |
ਖੇਤਰ | Western Philosophers |
ਸਕੂਲ | ਕਿਸਾਨੀ ਸਮੂਹਵਾਦ main_interests = ਰੂਸੀ ਰਾਜਨੀਤੀ, ਅਰਥਸਾਸ਼ਤਰ, ਜਮਾਤੀ ਸੰਘਰਸ਼ |
ਮੁੱਖ ਵਿਚਾਰ | Agrarianism, Collectivism, Populism, Socialism |
ਪ੍ਰਭਾਵਿਤ ਹੋਣ ਵਾਲੇ | |