ਅਮਿਤਾਭ ਬੱਚਨ
ਭਾਰਤੀ ਅਦਾਕਾਰ / From Wikipedia, the free encyclopedia
ਅਮਿਤਾਭ ਬੱਚਨ (ਜਨਮ 11 ਅਕਤੂਬਰ 1942) ਇੱਕ ਭਾਰਤੀ ਬਾਲੀਵੁੱਡ ਅਦਾਕਾਰ ਹੈ। 1970 ਦੇ ਦਸ਼ਕ ਦੇ ਦੌਰਾਨ ਉਨ੍ਹਾਂ ਨੇ ਵੱਡੀ ਲੋਕਪ੍ਰਿਅਤਾ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਭਾਰਤੀ ਸਿਨੇਮੇ ਦੇ ਇਤਹਾਸ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤ ਬਣ ਗਏ ਹਨ।
ਵਿਸ਼ੇਸ਼ ਤੱਥ ਅਮਿਤਾਭ ਬੱਚਨ, ਜਨਮ ...
ਅਮਿਤਾਭ ਬੱਚਨ | |
---|---|
ਜਨਮ | ਅਮਿਤਾਭ ਸ੍ਰੀਵਾਸਤਵ[1] (1942-10-11) 11 ਅਕਤੂਬਰ 1942 (ਉਮਰ 81) |
ਪੇਸ਼ਾ | ਅਦਾਕਾਰ, ਨਿਰਮਾਤਾ, ਗਾਇਕ |
ਸਰਗਰਮੀ ਦੇ ਸਾਲ | 1969–ਹੁਣ ਤੱਕ |
ਜੀਵਨ ਸਾਥੀ | ਜਯਾ ਬਚਨ (1973–ਹੁਣ ਤੱਕ) |
ਬੱਚੇ |
|
ਮਾਤਾ-ਪਿਤਾ | ਹਰੀਵੰਸ਼ ਰਾਏ ਬੱਚਨ ਤੇਜੀ ਬੱਚਨ |
ਪਰਿਵਾਰ | ਬੱਚਨ ਪਰਿਵਾਰ |
ਵੈੱਬਸਾਈਟ | srbachchan |
ਦਸਤਖ਼ਤ | |
ਬੰਦ ਕਰੋ
ਬੱਚਨ ਨੇ ਆਪਣੇ ਕੈਰੀਅਰ ਵਿੱਚ ਕਈ ਇਨਾਮ ਜਿੱਤੇ ਹਨ, ਜਿਹਨਾਂ ਵਿੱਚ ਤਿੰਨ ਰਾਸ਼ਟਰੀ ਫਿਲਮ ਇਨਾਮ ਅਤੇ ਬਾਰਾਂ ਫਿਲਮਫੇਅਰ ਇਨਾਮ ਸ਼ਾਮਿਲ ਹਨ। ਉਨ੍ਹਾਂ ਦੇ ਨਾਮ ਸਭ ਤੋਂ ਜਿਆਦਾ ਸਭ ਤੋਂ ਉੱਤਮ ਐਕਟਰ ਫਿਲਮਫੇਅਰ ਅਵਾਰਡਾ ਦਾ ਰਿਕਾਰਡ ਹੈ। ਅਭਿਨਏ ਦੇ ਇਲਾਵਾ ਬਚਨ ਨੇ ਪਾਰਸ਼ਵਗਾਇਕ, ਫਿਲਮ ਨਿਰਮਾਤਾ ਅਤੇ ਟੀਵੀ ਪ੍ਰਸਤੋਤਾ ਅਤੇ ਭਾਰਤੀ ਸੰਸਦ ਦੇ ਇੱਕ ਚੁਣੇ ਹੋਏ ਮੈਂਬਰ ਵਜੋਂ 1987 ਤੋਂ 1984 ਤੱਕ ਭੂਮਿਕਾ ਨਿਭਾਈ।
ਬੱਚਨ ਦਾ ਵਿਆਹ ਐਕਟਰੈਸ ਜਯਾ ਭਾਦੁਰੀ ਬੱਚਨ ਨਾਲ ਹੋਇਆ ਹੈ। ਇਨ੍ਹਾਂ ਦੇ ਦੋ ਬੱਚੇ ਹਨ, ਸ਼ਵੇਤਾ ਨੰਦਾ ਅਤੇ ਅਭਿਸ਼ੇਕ ਬੱਚਨ, ਜੋ ਇੱਕ ਐਕਟਰ ਵੀ ਹਨ ਅਤੇ ਜਿਹਨਾਂ ਦਾ ਵਿਆਹ ਐਸ਼ਵਰਿਆ ਰਾਏ ਬੱਚਨ ਨਾਲ ਹੋਇਆ ਹੈ।